29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2025

ਕੋਲੰਬੀਆ ਦੇ ਰਾਸ਼ਟਰਪਤੀ ਉਮੀਦਵਾਰ ਦੇ ਸਿਰ ਵਿਚ ਮਾਰੀ ਗੋਲੀ, ਹਾਲਤ ਗੰਭੀਰ

ਬੋਗੋਟਾ ,8 ਜੂਨ - ਹਥਿਆਰਬੰਦ ਬਦਮਾਸ਼ਾਂ ਨੇ ਕੋਲੰਬੀਆ ਦੀ ਰਾਜਧਾਨੀ ਬੋਗੋਟਾ ਵਿਚ ਇਕ ਚੋਣ ਪ੍ਰਚਾਰ ਰੈਲੀ ਦੌਰਾਨ ਰਾਸ਼ਟਰਪਤੀ ਉਮੀਦਵਾਰ ਅਤੇ ਸੰਸਦ ਮੈਂਬਰ ਮਿਗੁਏਲ ਉਰੀਬੇ ਟਰਬੇ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਜ਼ਖ਼ਮੀ ...

ਅਜੀਤ ਡੈਸਕ 08-06-2025

ਬੋਗੋਟਾ ,8 ਜੂਨ - ਹਥਿਆਰਬੰਦ ਬਦਮਾਸ਼ਾਂ ਨੇ ਕੋਲੰਬੀਆ ਦੀ ਰਾਜਧਾਨੀ ਬੋਗੋਟਾ ਵਿਚ ਇਕ ਚੋਣ ਪ੍ਰਚਾਰ ਰੈਲੀ ਦੌਰਾਨ ਰਾਸ਼ਟਰਪਤੀ ਉਮੀਦਵਾਰ ਅਤੇ ਸੰਸਦ ਮੈਂਬਰ ਮਿਗੁਏਲ ਉਰੀਬੇ ਟਰਬੇ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਜ਼ਖ਼ਮੀ ਹੋ ਗਏ। ਦੇਸ਼ ਦੇ ਉੱਚ ਸਦਨ ਸੈਨੇਟ ਦੇ ਮੈਂਬਰ ਉਰੀਬੇ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਸੰਭਾਵੀ ਉਮੀਦਵਾਰ ਹਨ। ਉਨ੍ਹਾਂ ਦੀ ਪਾਰਟੀ 'ਡੈਮੋਕ੍ਰੇਟਿਕ ਸੈਂਟਰ' ਨੇ ਇਕ ਬਿਆਨ ਜਾਰੀ ਕਰਕੇ ਇਸ ਘਟਨਾ ਨੂੰ "ਹਿੰਸਾ ਦਾ ਅਸਵੀਕਾਰਯੋਗ ਕੰਮ" ਦੱਸਿਆ। ਉਨ੍ਹਾਂ ਦੀ ਪਾਰਟੀ ਨੇ ਕਿਹਾ ਕਿ ਇਹ ਘਟਨਾ ਫੋਂਟੀਬੋਨ ਦੇ ਇਕ ਪਾਰਕ ਵਿਚ ਵਾਪਰੀ ਜਦੋਂ ਹਥਿਆਰਬੰਦ ਹਮਲਾਵਰਾਂ ਨੇ ਸੰਸਦ ਮੈਂਬਰ ਨੂੰ ਪਿੱਛੇ ਤੋਂ ਗੋਲੀ ਮਾਰ ਦਿੱਤੀ।

ਪਿਛਲੀ ਖ਼ਬਰ ਰਾਜਸਥਾਨ ਵਿਚ ਭਾਰੀ ਗਰਮੀ, ਗੰਗਾਨਗਰ ਵਿਚ ਤਾਪਮਾਨ 47 ਡਿਗਰੀ ਨੂੰ ਪਾਰ ਅਗਲੀ ਖ਼ਬਰ ਹੁਣ ਸਟੇਸ਼ਨਾਂ 'ਤੇ ਉਪਲਬਧ ਹੋਵੇਗੀ ਮੈਡੀਕਲ ਦੀ ਵਿਸ਼ੇਸ਼ ਸਹੂਲਤ, ਉੱਤਰੀ ਰੇਲਵੇ ਨੇ ਕੀਤੀ ਪਹਿਲ