02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2025

ਦੋਸਤ ਤੋਂ ਦੁਸ਼ਮਣ ਬਣਨ ਦੇ ਮਾਮਲੇ ਵਿਚ ਨਵਾਂ ਮੋੜ, ਪੁਲਿਸ ’ਤੇ ਗੰਭੀਰ ਦੋਸ਼

ਜਲੰਧਰ, 7 ਜੂਨ- ਗੁਰਾਇਆ ਕਸਬੇ ਵਿਚ ਇਕ ਵਿਅਕਤੀ ’ਤੇ ਬੇਰਹਿਮੀ ਨਾਲ ਹਮਲੇ ਦੇ ਮਾਮਲੇ ਵਿਚ ਇਕ ਨਵਾਂ ਮੋੜ ਸਾਹਮਣੇ ਆਇਆ ਹੈ। ਗੁਰਾਇਆ ਪੁਲਿਸ ਸਟੇਸ਼ਨ ਨੇ ਜਿੰਮੀ, ਪ੍ਰਭ ਅਤੇ ਗੁਰਪਾਲ ਉਰਫ਼ ਪਾਲਾ ਵਿਰੁੱਧ ਐਫ਼.ਆਈ.ਆਰ. ਦਰਜ ਕੀਤੀ ਹੈ। ਪੀੜਤ ਸਤਿੰਦਰ.....

ਅਜੀਤ ਡੈਸਕ 07-06-2025

ਜਲੰਧਰ, 7 ਜੂਨ- ਗੁਰਾਇਆ ਕਸਬੇ ਵਿਚ ਇਕ ਵਿਅਕਤੀ ’ਤੇ ਬੇਰਹਿਮੀ ਨਾਲ ਹਮਲੇ ਦੇ ਮਾਮਲੇ ਵਿਚ ਇਕ ਨਵਾਂ ਮੋੜ ਸਾਹਮਣੇ ਆਇਆ ਹੈ। ਗੁਰਾਇਆ ਪੁਲਿਸ ਸਟੇਸ਼ਨ ਨੇ ਜਿੰਮੀ, ਪ੍ਰਭ ਅਤੇ ਗੁਰਪਾਲ ਉਰਫ਼ ਪਾਲਾ ਵਿਰੁੱਧ ਐਫ਼.ਆਈ.ਆਰ. ਦਰਜ ਕੀਤੀ ਹੈ। ਪੀੜਤ ਸਤਿੰਦਰ ਸਿੰਘ ਨੇ ਕਿਹਾ ਕਿ ਉਸ ’ਤੇ ਲਵਿਸ਼ ਓਬਰਾਏ ਨੇ ਹਮਲਾ ਕੀਤਾ ਸੀ, ਪਰ ਪੁਲਿਸ ਨੇ ਅਜੇ ਤੱਕ ਲਵਿਸ਼ ਵਿਰੁੱਧ ਕੇਸ ਦਰਜ ਨਹੀਂ ਕੀਤਾ ਹੈ। ਸਤਿੰਦਰ ਨੇ ਕਿਹਾ ਕਿ ਸਭ ਤੋਂ ਪਹਿਲਾਂ ਲਵਿਸ਼ ਅਤੇ ਉਸਦੇ ਸਾਥੀਆਂ ਨੇ ਉਸ ’ਤੇ ਲੁਧਿਆਣਾ ਵਿਚ ਹਮਲਾ ਕੀਤਾ। ਦਰਅਸਲ, ਉਸ ਸਮੇਂ ਉਹ ਇਕ ਰੈਸਟੋਰੈਂਟ ਵਿਚ ਖਾਣਾ ਖਾਣ ਗਿਆ ਸੀ। ਇਸ ਦੌਰਾਨ ਲਵਿਸ਼ ਨੇ ਖੁਦ ਆਪਣੇ ਦੋਸਤਾਂ ਨਾਲ ਮਿਲ ਕੇ ਉਸ ’ਤੇ ਹਮਲਾ ਕੀਤਾ। ਪੀੜਤ ਨੇ ਦੋਸ਼ ਲਗਾਇਆ ਕਿ ਉਸ ਨੇ ਇਸ ਘਟਨਾ ਬਾਰੇ ਲੁਧਿਆਣਾ ਦੇ ਸਰਾਭਾ ਨਗਰ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ। ਜਿੱਥੇ ਪੀੜਤ ਨੇ ਦੋਸ਼ ਲਗਾਇਆ ਹੈ ਕਿ ਕਾਰਵਾਈ ਕਰਨ ਦੀ ਬਜਾਏ, ਸਰਾਭਾ ਥਾਣੇ ਦੀ ਐਸ.ਐਚ.ਓ. ਮਧੂ ਬਾਲਾ ਨੇ ਉਸਦਾ ਨੰਬਰ ਬਲਾਕ ਕਰ ਦਿੱਤਾ। ਜਿਸ ਤੋਂ ਬਾਅਦ ਉਕਤ ਹਮਲਾਵਰਾਂ ਨੇ ਗੁਰਾਇਆ ਦੀ ਅਦਾਲਤ ਦੇ ਬਾਹਰ ਇਕ ਹਫ਼ਤੇ ਬਾਅਦ ਉਸ ’ਤੇ ਦੁਬਾਰਾ ਹਮਲਾ ਕਰ ਦਿੱਤਾ। ਪੀੜਤ ਨੇ ਕਿਹਾ ਕਿ ਉਹ ਸ਼ਿਕਾਇਤ ਦਰਜ ਕਰਵਾਉਣ ਲਈ ਗੁਰਾਇਆ ਪੁਲਿਸ ਸਟੇਸ਼ਨ ਗਿਆ ਸੀ। ਜਦੋਂ ਉਹ ਵਾਪਸ ਆਇਆ ਤਾਂ ਲਵਿਸ਼ ਦੇ ਦੋਸਤਾਂ ਨੇ ਅਦਾਲਤ ਦੇ ਬਾਹਰ ਉਸ ’ਤੇ ਹਮਲਾ ਕਰ ਦਿੱਤਾ। ਸਤਿੰਦਰ ਨੇ ਦੱਸਿਆ ਕਿ ਹਮਲੇ ਦਾ ਕਾਰਨ ਜਿੰਮੀ ਵਿਰੁੱਧ ਪੁਲਿਸ ਸਟੇਸ਼ਨ ਤੋਂ ਸ਼ਿਕਾਇਤ ਵਾਪਸ ਲੈਣਾ ਸੀ।

ਪਿਛਲੀ ਖ਼ਬਰ ਅਮਰੀਕੀ ਸੰਸਦ ਮੈਂਬਰ ਮੈਰੀ ਮਿਲਰ ਦੀ ਵਿਵਾਦਤ ਪੋਸਟ ਅਗਲੀ ਖ਼ਬਰ ਬਲਵੰਤ ਸਿੰਘ ਰਾਮੂਵਾਲੀਆ ਵਲੋਂ ਭਾਈ ਵਰਿਆਮ ਸਿੰਘ ਦੇ ਪਰਿਵਾਰ ਦੀ ਮਦਦ ਕਰਨ ਦੀ ਅਪੀਲ