02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2025

ਬਲਵੰਤ ਸਿੰਘ ਰਾਮੂਵਾਲੀਆ ਵਲੋਂ ਭਾਈ ਵਰਿਆਮ ਸਿੰਘ ਦੇ ਪਰਿਵਾਰ ਦੀ ਮਦਦ ਕਰਨ ਦੀ ਅਪੀਲ

ਚੰਡੀਗੜ੍ਹ, 7 ਜੂਨ- ਬਲਵੰਤ ਸਿੰਘ ਰਾਮੂਵਾਲੀਆ ਪ੍ਰਧਾਨ ਲੋਕ ਭਲਾਈ ਪਾਰਟੀ ਤੇ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ 27 ਸਾਲਾਂ ਜੇਲ੍ਹ ਅੰਦਰ ਨਿਰਦੋਸ਼ ਹੋਣ ਦੇ ਬਾਵਜੂਦ ਬੰਦੀ ਬਣਾ ਕੇ ਰੱਖੇ....

ਅਜੀਤ ਡੈਸਕ 07-06-2025

ਚੰਡੀਗੜ੍ਹ, 7 ਜੂਨ- ਬਲਵੰਤ ਸਿੰਘ ਰਾਮੂਵਾਲੀਆ ਪ੍ਰਧਾਨ ਲੋਕ ਭਲਾਈ ਪਾਰਟੀ ਤੇ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ 27 ਸਾਲਾਂ ਜੇਲ੍ਹ ਅੰਦਰ ਨਿਰਦੋਸ਼ ਹੋਣ ਦੇ ਬਾਵਜੂਦ ਬੰਦੀ ਬਣਾ ਕੇ ਰੱਖੇ ਗਏ ਅਣਖੀਲੀ ਸ਼ਖਸੀਅਤ ਦੇ ਮਾਲਕ ਭਾਈ ਵਰਿਆਮ ਸਿੰਘ ਹੁਣ ਸਵਰਗਵਾਸੀ ਦੀ ਤੀਜੀ ਪੁਸ਼ਤ ਉਨ੍ਹਾਂ ਦੀ ਨੂੰਹ ਸੁਖਬੀਰ ਕੌਰ ਉਨ੍ਹਾਂ ਦੀ ਪੋਤਰੀ ਸਿਮਰਨਜੀਤ ਕੌਰ ਅਤੇ ਉਨ੍ਹਾਂ ਦਾ ਪੋਤਰਾ ਜੁਗਰਾਜ ਸਿੰਘ ਭਾਵ ਉਹਨਾਂ ਦੇ ਪਰਿਵਾਰ ਨੂੰ ਕਿਸੇ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਕਿਸੇ ਸੰਸਥਾ,ਕਿਸੇ ਵਿਦੇਸ਼ੀ ਸੰਸਥਾ ਨੇ ਕੋਈ ਮਾਲੀ ਸਹਾਇਤਾ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮਦਦ ਤਾਂ ਕੀ ਕਰਨੀ ਸੀ, ਉਸ ਨੂੰ ਪੁੱਛਿਆ ਤੱਕ ਨਹੀਂ। ਸਿਰਫ ਸਰਦਾਰ ਕਰਨੈਲ ਸਿੰਘ ਪੰਜੋਲੀ ਮੈਂਬਰ ਸ਼੍ਰੋਮਣੀ ਕਮੇਟੀ ਸਾਹਿਬ ਨੇ ਉਨ੍ਹਾਂ ਦੀ ਮਾਲੀ ਸਹਾਇਤਾ ਕੀਤੀ। ਉਨ੍ਹਾਂ ਕਿਹਾ ਕਿ ਉਹ ਇੰਗਲੈਂਡ ਦੇ ਸਿੱਖਾਂ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਭਾਈ ਗੱਜਣ ਸਿੰਘ ਰਾਜ ਰੇਡੀਓ ਵਾਲਿਆਂ ਦੀ ਅਪੀਲ ਉੱਤੇ ਕੁਝ ਪੈਸੇ ਭੇਜੇ। ਉਨ੍ਹਾਂ ਕਿਹਾ ਕਿ ਜਦੋਂ ਉਹ ਯੂ.ਪੀ. ਜੇਲ੍ਹ ਮੰਤਰੀ ਬਣੇ ਤਾਂ ਭਾਈ ਵਰਿਆਮ ਸਿੰਘ ਨੂੰ ਉਨ੍ਹਾਂ ਜੇਲ ਵਿਚੋਂ ਰਿਹਾਅ ਕਰਵਾਇਆ ਸੀ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ।

ਪਿਛਲੀ ਖ਼ਬਰ ਦੋਸਤ ਤੋਂ ਦੁਸ਼ਮਣ ਬਣਨ ਦੇ ਮਾਮਲੇ ਵਿਚ ਨਵਾਂ ਮੋੜ, ਪੁਲਿਸ ’ਤੇ ਗੰਭੀਰ ਦੋਸ਼ ਅਗਲੀ ਖ਼ਬਰ ਸਾਡੀ ਵਿਸ਼ਵ ਵਿਆਪੀ ਪਹੁੰਚ ਹੋਈ ਪੂਰੀ, ਦੁਨੀਆ ਭਰ ਤੋਂ ਮਿਲਿਆ ਵਧੀਆ ਹੁੰਗਾਰਾ- ਸਤਨਾਮ ਸਿੰਘ ਸੰਧੂ