JALANDHAR WEATHER

ਰਾਜਪੁਰਾ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਚੋਣ ਹੋਈ ਮੁਲਤਵੀ

ਰਾਜਪੁਰਾ, (ਪਟਿਆਲਾ), 24 ਜੂਨ (ਰਣਜੀਤ ਸਿੰਘ)- ਰਾਜਪੁਰਾ ਨਗਰ ਕੌਂਸਲ ਵਿਚ ਅੱਜ ਪ੍ਰਧਾਨਗੀ ਦੀ ਚੋਣ ਲਈ ਮੀਟਿਗ ਰੱਖੀ ਗਈ ਸੀ ਪਰ ਸੱਤਾਧਾਰੀ ਧਿਰ ਦੇ ਦਾਅਵਿਆਂ ਨੂੰ ਸਿਆਸੀ ਗ੍ਰਹਿਣ ਲੱਗ ਗਿਆ ਹੈ ਅਤੇ ਅਚਾਨਕ ਪ੍ਰਬੰਧਕੀ ਕਾਰਨਾਂ ਦਾ ਹਵਾਲਾ ਦੇ ਕੇ ਉਹ ਚੋਣ ਮੁਲਤਵੀ ਕਰ ਦਿੱਤੀ ਗਈ ਹੈ। ਇਸ ਗੱਲ ਨੂੰ ਲੈ ਕੇ ਸ਼ਹਿਰ ਵਿਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਭਾਵੇਂ ਕੋਈ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਪਰ ਰਾਜਨੀਤਕ ਪੰਡਿਤ ਇਹ ਕਹਿ ਰਹੇ ਹਨ ਕਿ ਆਮ ਆਦਮੀ ਪਾਰਟੀ ਵਿਚ ਸਾਰਾ ਕੁਝ ਠੀਕ ਨਹੀਂ ਹੈ, ਜੇਕਰ ਸਾਰਾ ਕੁਝ ਸਹੀ ਹੁੰਦਾ ਤਾਂ ਅੱਜ ਸ਼ਹਿਰ ਨੂੰ ਨਗਰ ਕੌਂਸਲ ਦਾ ਪ੍ਰਧਾਨ ਮਿਲ ਜਾਣਾ ਸੀ ਪਰ ਹੋਇਆ ਉਹ ਹੀ ਜਿਸ ਦਾ ਲੋਕਾਂ ਨੂੰ ਕਾਫ਼ੀ ਦੇਰ ਤੋਂ ਡਰ ਸੀ। ਦੱਸਣ ਯੋਗ ਹੈ ਕਿ ਰਾਜਪੁਰਾ ਦੇ 31 ਵਾਰਡ ਹਨ ਤੇ ਕਿਸੇ ਵੀ ਪਾਰਟੀ ਕੋਲ ਪੂਰਨ ਬਹੁਮਤ ਨਹੀਂ ਹੈ ਪਰ ਫਿਰ ਵੀ ਸਾਰੇ ਜੋੜ ਤੋੜ ਕਰਕੇ ਆਮ ਆਦਮੀ ਪਾਰਟੀ ਦਾ ਹੱਥ ਕਿਸੇ ਨਾ ਕਿਸੇ ਤਰ੍ਹਾਂ ਉੱਪਰ ਜਾ ਰਿਹਾ ਸੀ ਪਰ ਇਸ ਤੋਂ ਬਾਵਜੂਦ ਵੀ ਅੱਜ ਸ਼ਹਿਰ ਨੂੰ ਆਮ ਆਦਮੀ ਪਾਰਟੀ ਦਾ ਪ੍ਰਧਾਨ ਨਹੀਂ ਮਿਲ ਸਕਿਆ। ਇਸ ਸੰਬੰਧੀ ਪ੍ਰਸ਼ਾਸਨ ਵਲੋਂ ਇਹ ਕਿਹਾ ਗਿਆ ਹੈ ਕਿ ਪ੍ਰਬੰਧਕੀ ਕਾਰਨਾਂ ਕਰਕੇ ਅੱਜ ਦੀ ਚੋਣ ਮੁਲਤਵੀ ਕਰ ਦਿੱਤੀ ਗਈ ਹੈ ਤੇ ਹੁਣ ਦੇਖੋ ਕਿਸ ਪਾਰਟੀ ਨੂੰ ਬਹੁਮਤ ਮਿਲੇਗਾ ਅਤੇ ਕਿਸ ਦਾ ਪ੍ਰਧਾਨ ਬਣੇਗਾ। ਚੋਣ ਮੁਲਤਵੀ ਕਰਨ ਨੂੰ ਲੈ ਕੇ ਵਿਰੋਧੀ ਪਾਰਟੀਆਂ ਕਈ ਤਰ੍ਹਾਂ ਦੇ ਤਨਜ਼ ਕੱਸ ਰਹੀਆਂ ਹਨ ਅਤੇ ਸੱਤਾਧਾਰੀ ਧਿਰ ਨੂੰ ਨਿਸ਼ਾਨੇ ’ਤੇ ਲੈ ਰਹੀਆਂ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ