JALANDHAR WEATHER

ਦੁਕਾਨਾਂ ਦੇ ਮਾਮਲੇ ਨੂੰ ਲੈ ਕੇ ਦੋਵੇਂ ਧਿਰਾਂ ਹੋਈਆ ਆਹਮੋਂ ਸਾਹਮਣੇ

ਮਮਦੋਟ/ਫਿਰੋਜ਼ਪੁਰ, 24 ਜੂਨ (ਸੁਖਦੇਵ ਸਿੰਘ ਸੰਗਮ)- ਕਸਬਾ ਮਮਦੋਟ ਵਿਖੇ ਮੁੱਖ ਸੜਕ ਤੇ ਕਰੀਬ ਅੱਧਾ ਦਰਜਨ ਦੁਕਾਨਾਂ ਦੇ ਚੱਲ ਰਹੇ ਵਿਵਾਦ ਨੂੰ ਲੈ ਕੇ ਅੱਜ ਉਸ ਵੇਲੇ ਗੰਭੀਰ ਸਥਿਤੀ ਬਣ ਗਈ ਜਦੋਂ ਵਿਵਾਦਿਤ ਦੁਕਾਨਾਂ ਅੱਗੇ ਦਿੱਤੇ ਜਾ ਰਹੇ ਮੁਦਈ ਧਿਰ ਦੇ ਸਾਹਮਣੇ ਦੁਕਾਨਦਾਰਾਂ ਨੇ ਵੀ ਧਰਨਾ ਲਾ ਦਿੱਤਾ। ਇਸ ਦੌਰਾਨ ਦੋਨਾਂ ਪਾਸਿਆਂ ਤੋਂ ਇਕ ਦੂਜੇ ਤੇ ਜੰਮ ਕੇ ਇੱਟਾਂ ਰੋੜੇ ਚਲਾਏ ਗਏ ਜਿਸ ਕਾਰਨ ਦੋਵਾਂ ਧਿਰਾਂ ਦੇ ਲਗਭਗ ਅੱਧੀ ਦਰਜਨ ਲੋਕਾਂ ਨੂੰ ਕਾਫ਼ੀ ਸੱਟਾਂ ਲੱਗੀਆਂ।

ਮਮਦੋਟ ਪੁਲਿਸ ਵਲੋਂ ਮਾਮਲੇ ਨੂੰ ਸ਼ਾਂਤ ਕਰਦਿਆਂ ਦੋਵਾਂ ਧਿਰਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਸੁਚੱਜਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ