JALANDHAR WEATHER

ਤਕਨੀਕੀ ਖ਼ਰਾਬੀ ਕਾਰਨ ਪੰਜਾਬ ਦੇ 2 ਸਰਹੱਦੀ ਜ਼ਿਲ੍ਹਿਆਂ ਦੇ ਕਈ ਇਲਾਕਿਆਂ ਦੀ ਬਿਜਲੀ ਸਪਲਾਈ ਇੱਕਦਮ ਹੋਈ ਠੱਪ

ਅਜਨਾਲਾ, 18 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਤਕਨੀਕੀ ਖ਼ਰਾਬੀ ਕਾਰਨ ਪੰਜਾਬ ਦੇ ਦੋ ਸਰਹੱਦੀ ਜ਼ਿਲ੍ਹਿਆਂ ਦੇ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਅਚਾਨਕ ਪ੍ਰਭਾਵਿਤ ਹੋ ਗਈ, ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ I ਜਾਣਕਾਰੀ ਅਨੁਸਾਰ ਵੋਲਟੇਜ ਵਿਚ ਅਚਾਨਕ ਆਈ ਗੜਬੜ ਕਾਰਨ ਉੱਚ ਸਮਰੱਥਾ ਵਾਲੀਆਂ ਬਿਜਲੀ ਲਾਈਨਾਂ ਪ੍ਰਭਾਵਿਤ ਹੋਈਆਂ, ਜਿਸ ਦੇ ਨਤੀਜੇ ਵਜੋਂ 220 ਕੇ.ਵੀ ਵਡਾਲਾ ਗ੍ਰੰਥੀਆਂ, 220 ਕੇ.ਵੀ ਫਤਿਹਗੜ੍ਹ ਚੂੜੀਆਂ, 66 ਕੇ.ਵੀ ਅਜਨਾਲਾ, ਡਿਆਲ ਭੜੰਗ ਅਤੇ ਚੱਕ ਡੋਗਰਾ ਸਮੇਤ ਹੋਰਨਾਂ ਕਈ ਬਿਜਲੀ ਘਰਾਂ ਦੀ ਸਪਲਾਈ ਬੰਦ ਹੋ ਗਈ ਹੈ।ਇਸ ਤਕਨੀਕੀ ਸਮੱਸਿਆ ਕਾਰਨ ਘਰੇਲੂ ਖਪਤਕਾਰਾਂ ਦੇ ਨਾਲ-ਨਾਲ ਖੇਤੀਬਾੜੀ ਮੋਟਰਾਂ ਦੀ ਸਪਲਾਈ ਵੀ ਪ੍ਰਭਾਵਿਤ ਰਹੀ। ਕਈ ਥਾਵਾਂ ’ਤੇ ਲੋਕਾਂ ਨੇ ਦੱਸਿਆ ਕਿ ਲਾਈਟ ਆਉਣ ਤੋਂ ਪਹਿਲਾਂ ਵੋਲਟੇਜ ਵਿਚ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ ਅਤੇ ਕੁਝ ਸਮੇਂ ਬਾਅਦ ਸਪਲਾਈ ਪੂਰੀ ਤਰ੍ਹਾਂ ਬੰਦ ਹੋ ਗਈ। ਬਿਜਲੀ ਵਿਭਾਗ ਦੇ ਕਰਮਚਾਰੀਆਂ ਵਲੋਂ ਤਕਨੀਕੀ ਖਰਾਬੀ ਨੂੰ ਦੂਰ ਕਰਨ ਲਈ ਕੰਮ ਜਾਰੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਵੇਂ ਹੀ ਵੋਲਟੇਜ ਅਤੇ ਸਿਸਟਮ ਦੀ ਸਥਿਤੀ ਆਮ ਹੋਵੇਗੀ, ਪ੍ਰਭਾਵਿਤ ਖੇਤਰਾਂ ਵਿਚ ਬਿਜਲੀ ਸਪਲਾਈ ਮੁੜ ਬਹਾਲ ਕਰ ਦਿੱਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ