JALANDHAR WEATHER

ਇਕ ਐਕਟਰ ਦੀ ਵਰਤੋਂ ਨਾਲ ਮੇਰੀ ਫਰਜ਼ੀ ਵੀਡੀਓ ਬਣਾਈ ਗਈ - ਭਗਵੰਤ ਮਾਨ

ਚੰਡੀਗੜ੍ਹ, 18 ਜੂਨ - ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਇਕ ਐਕਟਰ ਦੀ ਵਰਤੋਂ ਨਾਲ ਮੇਰੀ ਫਰਜ਼ੀ ਵੀਡੀਓ ਬਣਾਈ ਗਈ। ਧਰਮ ਦੇ ਠੇਕੇਦਾਰ ਬਣੇ ਲੋਕਾਂ ਨੇ ਮੇਰੇ ਖ਼ਿਲਾਫ਼ ਫਰਮਾਨ ਦਿੱਤਾ ਤੇ ਮੈਨੂੰ ਗੁਰੂ ਦੋਖੀ ਕਰਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ 1191 ਫ੍ਰੇਮ ਤੋਂ ਜਾਂਚ ਕੀਤੀ ਗਈ, ਇਕ ਵੀ ਫਰੇਮ ਮੇਰੇ ਨਾਲ ਨਹੀਂ ਮਿਲਦਾ। ਵੀਡੀਓ ਵਾਲੇ ਸ਼ਖਸ ਦਾ ਕੱਦ ਮੇਰੇ ਤੋਂ ਇਕ ਇੰਚ ਵੱਡਾ ਹੈ। ਵੀਡੀਓ ਕਿਥੋਂ ਦੀ ਹੈ, ਕਦੋਂ ਦੀ ਹੈ, ਕੋਈ ਪਤਾ ਨਹੀਂ । ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਕੋਝੀਆਂ ਚਾਲਾਂ ਵਿਚ ਨਾ ਆਉਣ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ