ਸਾਬਕਾ ਸੰਸਦ ਮੈਂਬਰ ਨਰੇਸ਼ ਗੁਜਰਾਲ ਨਾਲ 7.80 ਕਰੋੜ ਰੁਪਏ ਦੀ ਧੋਖਾਧੜੀ
ਨਵੀਂ ਦਿੱਲੀ, 18 ਜੂਨ- ਸਾਬਕਾ ਪ੍ਰਧਾਨ ਮੰਤਰੀ ਦੇ ਪੁੱਤਰ ਅਤੇ ਸਾਬਕਾ ਸੰਸਦ ਮੈਂਬਰ ਨਰੇਸ਼ ਗੁਜਰਾਲ ਨਾਲ ਆਨਲਾਈਨ 7.80 ਕਰੋੜ ਰੁਪਏ ਦੀ ਧੋਖਾਧੜੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਧੋਖੇਬਾਜ਼ ਨੇ ਵਟਸਐਪ 'ਤੇ ਉਨ੍ਹਾਂ ਦੀ ਫੋਟੋ ਲਗਾ ਕੇ ਕਰਮਚਾਰੀ ਸਾਹਮਣੇ ਨਰੇਸ਼ ਗੁਜਰਾਲ ਦੇ ਰੂਪ ਵਿਚ ਪੇਸ਼ ਹੋ ਕੇ ਆਰ.ਟੀ.ਜੀ.ਐਸ. ਲੈਣ-ਦੇਣ ਕੀਤਾ।
ਦਿੱਲੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਲਗਭਗ 4 ਕਰੋੜ ਰੁਪਏ ਫ਼੍ਰੀਜ਼ ਲਏ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
;
;
;
;
;
;
;
;