JALANDHAR WEATHER

ਤੇਜ਼ ਹਨ੍ਹੇਰੀ ਝੱਖੜ ਨਾਲ ਨੈਸ਼ਨਲ ਹਾਈਵੇ 54 ਤੇ ਕਈ ਦਰੱਖ਼ਤ ਡਿੱਗੇ

ਮੱਖੂ, (ਫਿਰੋਜ਼ਪੁਰ)11 ਜੂਨ (ਕੁਲਵਿੰਦਰ ਸਿੰਘ ਸੰਧੂ)- ਮੀਂਹ ਦੇ ਨਾਲ ਆਇਆ ਤੇਜ਼ ਹਨ੍ਹੇਰੀ ਝੱਖੜ ਨੇ ਰਾਹਗੀਰਾਂ ਲਈ ਵੱਡੀ ਮੁਸੀਬਤ ਖੜੀ ਕਰ ਦਿੱਤੀ ਕਿਉਂਕਿ ਨੈਸ਼ਨਲ ਹਾਈਵੇ 54 ਤੇ ਕਈ ਜਗ੍ਹਾ ਤੇ ਰੁੱਖ ਸੜ੍ਹਕ ਤੇ ਡਿੱਗ ਪਏ ਹਨ ਅਤੇ ਰਾਹਗੀਰਾਂ ਨੇ ਆਪਣਾ ਉੱਦਮ ਦਿਖਾਉਂਦੇ ਹੋਏ ਰੁੱਖਾਂ ਨੂੰ ਪਾਸੇ ਤੇ ਕਰਕੇ ਰਸਤਾ ਚਾਲੂ ਕਰ ਲਿਆ ਹੈ।

ਸ਼ੁਕਰ ਹੈ ਕਿ ਇਸ ਝੱਖੜ ਨਾਲ ਕਿਸੇ ਦਾ ਕੋਈ ਨੁਕਸਾਨ ਹੋਣ ਦਾ ਕੋਈ ਸਮਾਚਾਰ ਪ੍ਰਾਪਤ ਨਹੀਂ ਹੋਇਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ