JALANDHAR WEATHER

ਜੈਂਤੀਪੁਰ ਇਲਾਕੇ ਵਿਚ ਤੇਜ਼ ਹਨੇਰੀ ਝੱਖ਼ੜ ਕਾਰਨ ਲੋਕਾਂ ਦਾ ਮਾਲੀ ਨੁਕਸਾਨ ਹੋਇਆ

ਜੈਂਤੀਪੁਰ , 11 ਜੂਨ (ਭੁਪਿੰਦਰ ਸਿੰਘ ਗਿੱਲ )-ਬਾਅਦ ਦੁਪਿਹਰ ਚਲੇ ਤੇਜ਼ ਹਨੇਰੀ ਝੱਖੜ ਕਾਰਨ ਦਰੱਖਤਾਂ ਬਿਜਲੀ ਦੇ ਖੰਭੇ, ਟੀਨਾ, ਆਦਿ ਦਾ ਕਾਫੀ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ ਇਥੋਂ ਤੱਕ ਕਿ ਜੈਂਤੀਪੁਰ ਇਲਾਕੇ ਦੀ ਬਿਜਲੀ ਵੀਂ ਗੁੱਲ ਹੋ ਗਈ। ਜਾਣਕਾਰੀ ਮੁਤਾਬਕ ਸ਼ਾਮ ਨੂੰ ਚਲੇ ਤੇਜ਼ ਹਨੇਰੀ, ਝੱਖੜ ਕਾਰਨ ਕਈ ਦਰੱਖ਼ਤ ਟੁੱਟ ਕੇ ਡਿੱਗ ਪਏ।

ਇਸ ਤੋਂ ਇਲਾਵਾ ਖੇਤਰ ਅੰਦਰ ਹੋਰ ਕਈ ਥਾਵਾਂ ਤੇ ਕਾਫੀ ਹਨੇਰੀ, ਝੱਖੜ ਕਾਰਨ ਵੱਡੇ ਦਰੱਖਤ ਵੀ ਡਿੱਗ ਪਏ। ਇਸੇ ਨਾਲ ਹੀ ਆਵਾਜਾਈ ਵੀ ਠੱਪ ਹੋ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ