ਬਾਬਾ ਕੁੱਲੀ ਵਾਲਿਆ ਗੁ: ਸ੍ਰੀ ਨਨਕਾਣਾ ਸਾਹਿਬ ਲਈ ਭਾਰਤ ਤੋਂ ਪਾਲਕੀ ਸਾਹਿਬ ਭੇਜੀ
ਅਟਾਰੀ ਸਰਹੱਦ, (ਅੰਮ੍ਰਿਤਸਰ),10 ਜੂਨ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸੁਸ਼ੋਭਿਤ ਕਰਨ ਲਈ ਭਾਰਤ ਤੋਂ ਅਟਾਰੀ ਸਰਹੱਦ ਰਸਤੇ ਸੁੰਦਰ ਫਾਈਬਰ ਦੀ ਗੋਲਡਨ ਪਾਲਕੀ ਸਾਹਿਬ ਭਾਰਤੀ ਕਸਟਮ ਵਲੋਂ ਪਾਕਿਸਤਾਨ ਕਸਟਮ ਨੂੰ ਸੌਂਪੀ ਗਈ ਹੈ I ਸੁੰਦਰ ਪਾਲਕੀ ਸਾਹਿਬ ਨੂੰ ਸੰਤ ਮਹਾਂਪੁਰਸ਼ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਦੇ ਸੇਵਾਦਾਰ ਬਾਬਾ ਗੁਰਦੇਵ ਸਿੰਘ ਕੁੱਲੀ ਵਾਲਿਆਂ ਵਲੋਂ ਤਿਆਰ ਕਰਵਾਈ ਗਈ ਪਾਲਕੀ ਸਾਹਿਬ ਭਾਈ ਮਹੇਸ਼ ਸਿੰਘ ਸਿੰਧ ਵੱਲੋਂ ਉਚੇਚੇ ਤੌਰ ’ਤੇ ਮੰਗਵਾਈ ਗਈ ਹੈ ਪਾਲਕੀ ਸਾਹਿਬ ਨੂੰ ਆਈ.ਸੀ.ਪੀ. ਅਟਾਰੀ ਸਰਹੱਦ ਭਾਰਤ ਤੋਂ ਭਾਰਤੀ ਕਸਟਮ ਦੇ ਕਮਿਸ਼ਨਰ ਏ. ਪੀ. ਚੌਧਰੀ, ਸੁਪਰੀਡੈਂਟ ਕਸਟਮ ਅਸ਼ੋਕ ਕੁਮਾਰ ਤੇ ਬੀ.ਐਸ.ਐਫ਼. ਦੇ ਸਹਿਯੋਗ ਨਾਲ ਪਾਲਕੀ ਸਾਹਿਬ ਨੂੰ ਭਾਰਤ ਤੋਂ ਪਾਕਿਸਤਾਨ ਭੇਜਿਆ ਗਿਆ ਹੈ। ਸਿੱਖ ਜਥੇ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਕਮੇਟੀ ਦੇ ਜਥਾ ਲੀਡਰ ਭਾਈ ਭੁਪਿੰਦਰ ਸਿੰਘ ਭਲਵਾਨ ਨੇ ਦੱਸਿਆ ਕਿ ਉਹ ਪਾਲਕੀ ਸਾਹਿਬ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਜਥੇ ਨਾਲ ਪਾਕਿਸਤਾਨ ਜਾ ਰਹੇ ਹਨ ਤੇ ਵਾਹਗਾ ਪਾਕਿਸਤਾਨ ਵਿਖੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ, ਭਾਈ ਮਹੇਸ਼ ਸਿੰਘ ਦੇ ਸਾਥੀਆਂ ਨੂੰ ਪਾਲਕੀ ਸਾਹਿਬ ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਅਟਾਰੀ ਵਾਹਘਾ ਸਰਹੱਦ ਦੀ ਜ਼ੀਰੋ ਲਾਈਨ ਤੇ ਸੌਂਪੀ ਜਾਵੇਗੀ I
;
;
;
;
;
;
;
;
;