ਅਸਾਮ ਵਿਚ ਹੋਏ ਹਵਾਈ ਸੈਨਾ ਦੇ ਜਹਾਜ਼ ਹਾਦਸੇ ’ਚ 5 ਦੀ ਮੌਤ
ਅਸਾਮ, 13 ਜੂਨ- ਸ਼ਨੀਵਾਰ ਸਵੇਰੇ ਅਸਾਮ ਦੇ ਜੋਰਹਾਟ ਦੇ ਰੌਰੀਆ ਏਅਰਬੇਸ 'ਤੇ ਲੈਂਡਿੰਗ ਦੌਰਾਨ ਹਵਾਈ ਸੈਨਾ ਦਾ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ 'ਚ ਪਾਇਲਟ ਸਮੇਤ 5 ਦੀ ਮੌਤ ਹੋ ਗਈ। ਇਨ੍ਹਾਂ ਵਿਚ ਸਕੁਐਡਰਨ ਲੀਡਰ ਪ੍ਰਸ਼ਾਂਤ ਸਿੰਘ, ਫਲਾਈਟ ਲੈਫਟੀਨੈਂਟ ਸ਼ੁਭਮ ਕੁਮਾਰ, ਸਾਰਜੈਂਟ ਜਤਿੰਦਰ ਸ਼ਰਮਾ, ਅਗਨੀਵੀਰਵਾਯੂ ਖੇਮਾਰਾਮ ਕੁਮਾਵਤ ਅਤੇ ਅਗਨੀਵੀਰਵਾਯੂ ਦਾਨਿਸ਼ ਆਲਮ ਸ਼ਾਮਲ ਹਨ।
ਇਹ ਹਾਦਸਾ ਉਦੋਂ ਵਾਪਰਿਆ ਜਦੋਂ ਜਹਾਜ਼ ਏਅਰਬੇਸ 'ਤੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਦਸੇ ਤੋਂ ਬਾਅਦ ਇਸ ਨੂੰ ਅੱਗ ਲੱਗ ਗਈ ਅਤੇ ਦੋ ਹਿੱਸਿਆਂ ਵਿਚ ਟੁੱਟ ਗਿਆ। ਇਹ ਇਕ AN-32 ਕਾਰਗੋ ਏਅਰਕ੍ਰਾਫਟ ਸੀ, ਜਿਸਦੀ ਵਰਤੋਂ ਸੈਨਿਕਾਂ ਅਤੇ ਸਪਲਾਈ ਦੀ ਢੋਆ-ਢੁਆਈ ਲਈ ਕੀਤੀ ਜਾਂਦੀ ਹੈ। ਇਸ ਹਾਦਸੇ 'ਚ ਪਾਇਲਟ ਦੀ ਜਾਨ ਜਾਣ ਦਾ ਖਦਸ਼ਾ ਹੈ। ਭਾਰਤੀ ਹਵਾਈ ਸੈਨਾ ਨੇ ਕਿਹਾ ਕਿ ਇਸ ਮਾਮਲੇ ਵਿਚ ਵਿਸਥਾਰਪੂਰਵਕ ਜਾਣਕਾਰੀ ਦੀ ਉਡੀਕ ਹੈ।
;
;
;
;
;
;
;
;