JALANDHAR WEATHER

ਅੰਮ੍ਰਿਤਸਰ ਦੇ 7 ਚੌਂਕਾਂ ਵਿਚ ਪੰਜਾਬ ਪੁਲਿਸ ਦੇ ਈ ਚਲਾਨ ਹੋਏ ਸ਼ੁਰੂ- ਐਸ. ਪੀ. ਅਮਨਦੀਪ ਕੌਰ

ਅਟਾਰੀ ਸਰਹੱਦ (ਅੰਮ੍ਰਿਤਸਰ), 30 ਮਈ (ਰਾਜਿੰਦਰ ਸਿੰਘ ਰੂਬੀ)- ਅੰਮ੍ਰਿਤਸਰ ਦੀ ਪਵਿੱਤਰ ਨਗਰੀ ਵਿਖੇ ਦੂਰ ਦੁਰਾਡੇ ਅਤੇ ਭਾਰਤ ਤੋਂ ਆਉਣ ਵਾਲੇ ਸੈਲਾਨੀਆਂ ਦੀਆਂ ਗੱਡੀਆਂ ਨੂੰ ਸੁਖਾਵਾਂ ਰੂਟ ਮੁਹੱਈਆ ਕਰਵਾਉਣ ਲਈ ਪੰਜਾਬ ਪੁਲਿਸ ਵਲੋਂ ਅੱਜ ਤੋਂ ਈ ਚਲਾਨ ਵੱਖ-ਵੱਖ ਚੌਂਕਾਂ ਵਿਚ ਸ਼ੁਰੂ ਕਰ ਦਿੱਤੇ ਗਏ ਹਨI ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਟਰੈਫਿਕ ਪੁਲਿਸ ਦੇ ਮੈਡਮ ਅਮਨਦੀਪ ਕੌਰ ਨੇ ਦੱਸਿਆ ਕਿ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਜੋ ਕਿ ਅੱਜ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਆਏ ਸਨ ਤੇ ਪੰਜਾਬ ਪੁਲਿਸ ਦੇ ਵੱਖ-ਵੱਖ ਪ੍ਰੋਗਰਾਮਾਂ ਵਿਚ ਸ਼ਿਰਕਤ ਕਰਨ ਉਪਰੰਤ ਉਨ੍ਹਾਂ ਵੱਲੋਂ ਅੰਮ੍ਰਿਤਸਰ ਦੇ ਸੱਤ ਚੌਂਕ ਜਿਸ ਵਿਚ ਸਦਰ ਚੌਂਕ ਅਮਨਦੀਪ ਹਸਪਤਾਲ, ਅੰਮ੍ਰਿਤਸਰ ਰੇਲਵੇ ਸਟੇਸ਼ਨ ਜਿੱਥੋਂ ਵਹੀਕਲ ਬਾਹਰ ਆਉਂਦੇ ਹਨ ਉਹ ਚੌਂਕ, ਨਾਵਲਟੀ ਚੌਂਕ, ਫੋਰਐਸ ਚੌਂਕ, ਰਾਮਤਲਾਈ ਤੰਦੂਰਾਂ ਵਾਲਾ ਚੌਂਕ, ਟੀ ਪੁਆਇੰਟ ਚੌਂਕ ਗੁਮਟਾਲਾ ਅਤੇ ਅੰਮ੍ਰਿਤਸਰ ਕਸਟਮ ਚੌਂਕ ਤੋਂ ਪੰਜਾਬ ਪੁਲਿਸ ਵਲੋਂ ਈ ਚਲਾਨ ਅੱਜ ਤੋਂ ਸ਼ੁਰੂ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀ ਤੇ ਅੰਮ੍ਰਿਤਸਰ ਆਪਣੇ ਵਹੀਕਲਾਂ ਤੇ ਆਉਣ ਵਾਲੇ ਸੈਲਾਨੀ ਯਾਤਰੂ ਸੱਤਾਂ ਚੌਂਕਾਂ ਤੋਂ ਪਹਿਲਾਂ ਸੜਕਾਂ ਦੇ ਵਿਚਕਾਰ ਚਿੱਟੇ ਰੰਗ ਦੀਆਂ ਲੱਗੀਆਂ ਪੱਟੀਆਂ ਤੋਂ ਪਹਿਲਾਂ ਹੀ ਆਪਣੀਆਂ ਮੋਟਰ ਗੱਡੀਆਂ, ਕਾਰਾਂ, ਆਟੋ ਰਿਕਸ਼ੇ ਆਦਿ ਨੂੰ ਰੋਕਣ ਤੇ ਹਰੇ ਸਿਗਨਲ ਤੇ ਹੋਣ ਤੇ ਹੀ ਅੱਗੇ ਵੱਧਣI

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ