ਅਜਨਾਲਾ 'ਚ 16 ਸਾਲਾਂ ਨੌਜਵਾਨ ਨਾਲੇ ਵਿਚ ਡੁੱਬਿਆ, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ
ਅਜਨਾਲਾ, 30 ਮਈ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਸ਼ਹਿਰ 'ਚ ਰਹਿਣ ਵਾਲਾ ਇਕ ਨੌਵੀਂ ਕਲਾਸ ਵਿਚ ਪੜ੍ਹਦਾ 16 ਸਾਲਾਂ ਨੌਜਵਾਨ ਅਮਨਦੀਪ ਕੁਮਾਰ ਨਹਾਉਂਦੇ ਸਮੇਂ ਸੱਕੀ ਨਾਲੇ ਵਿਚ ਡੁੱਬ ਗਿਆ ਹੈ। ਜਦਕਿ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਉਸਦੇ ਕਤਲ ਦਾ ਸ਼ੱਕ ਜਤਾਇਆ ਹੈ I ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਵਲੋਂ ਉਸਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਹਨਾਂ ਵਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸਦੇ ਸਾਥੀਆਂ ਵਲੋਂ ਉਸ ਦਾ ਕਤਲ ਕਰ ਦਿੱਤਾ ਗਿਆ I
ਉੱਧਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਅਮਨਦੀਪ ਕੁਮਾਰ ਆਪਣੇ ਦੋਸਤਾਂ ਸਮੇਤ ਸੱਕੀ ਨਾਲੇ ਵਿਚ ਨਹਾਉਣ ਗਿਆ ਸੀ ਤੇ ਉਸਨੂੰ ਤੈਰਨਾ ਨਹੀਂ ਆਉਂਦਾ ਸੀ ਤੇ ਉਸਦੇ ਦੋਸਤਾਂ ਦੇ ਦੱਸਣ ਮੁਤਾਬਕ ਉਹ ਸੱਕੀ ਨਾਲੇ ਵਿਚ ਡੁੱਬ ਗਿਆ ਹੈ I ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਵਲੋਂ ਅਮਨਦੀਪ ਕੁਮਾਰ ਨੂੰ ਸੱਕੀ ਨਾਲੇ ਵਿਚੋਂ ਵੀ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ I
;
;
;
;
;
;
;
;
;