JALANDHAR WEATHER

ਜਸਵੀਰ ਸਿੰਘ ਰੱਕੜ ਬਣੇ ਪੰਜਾਬ ਰਾਜ ਸਹਿਕਾਰੀ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ

ਬਲਾਚੌਰ, 30 ਮਈ (ਦੀਦਾਰ ਸਿੰਘ ਬਲਾਚੌਰੀਆ)- ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੀ ਬਲਾਚੌਰ ਤਹਿਸੀਲ ਦੇ ਪਿੰਡ ਰੱਕੜਾਂ ਬੇਟ ਦੇ ਵਾਸੀ ਜਸਵੀਰ ਸਿੰਘ ਰੱਕੜ ਨੂੰ ਸਹਿਕਾਰਤਾ ਵਿਭਾਗ ਨਾਲ ਸਬੰਧਿਤ ਵੱਖ-ਵੱਖ ਯੂਨੀਅਨਾਂ ਦੇ ਆਗੂਆਂ ਵਲੋਂ ਪੰਜਾਬ ਰਾਜ ਸਹਿਕਾਰੀ ਮੁਲਾਜ਼ਮ ਸੰਘ ਦਾ ਸੂਬਾ ਪ੍ਰਧਾਨ ਬਣਾਇਆ ਗਿਆ ਹੈ। ਇਹ ਚੋਣ ਸਰਬਸੰਮਤੀ ਨਾਲ ਕੀਤੀ ਗਈ। ਜਿਸ ਵਿਚ ਮਾਰਕਫੈੱਡ, ਮਿਲਕਫੈਡ, ਪੰਜਾਬ ਖੇਤੀਬਾੜੀ ਸਹਿਕਾਰੀ ਸਭਾਵਾਂ, ਪੰਜਾਬ ਰਾਜ ਸਹਿਕਾਰੀ ਬੈਂਕ ਅਤੇ ਲੈਂਡ ਮਾਰਗੇਜ ਬੈਂਕ ਯੂਨੀਅਨ ਦੇ ਸੂਬਾ ਪ੍ਰਧਾਨ ਮੌਜੂਦ ਰਹੇ।

ਇਸ ਮੌਕੇ ਕੀਤੀ ਚੋਣ ਵਿਚ ਜਸਵੀਰ ਸਿੰਘ ਗਿੱਲ ਨੂੰ ਸੀਨੀਅਰ ਮੀਤ ਪ੍ਰਧਾਨ, ਰਾਜਵੀਰ ਸਿੰਘ ਭੰਗੂ ਨੂੰ ਜਨਰਲ ਸਕੱਤਰ, ਸੁਖਦੇਵ ਸਿੰਘ ਬਠਿੰਡਾ ਨੂੰ ਵਿੱਤ ਸਕੱਤਰ, ਜਗਦੀਪ ਸਿੰਘ ਨੂੰ ਕਾਨੂੰਨੀ ਸਲਾਹਕਾਰ, ਗੁਲਜ਼ਾਰ ਸਿੰਘ ਨੂੰ ਤਾਲਮੇਲ ਸਕੱਤਰ, ਸਤੀਸ਼ ਕੁਮਾਰ ਸਿੰਗਲਾ ਨੂੰ ਪ੍ਰੈਸ ਸਕੱਤਰ ਬਣਾਇਆ ਹੈ। ਇਸੇ ਤਰਾਂ ਈਸ਼ ਵਡੇਰਾ, ਸੰਜੀਵ ਸ਼ਰਮਾ, ਅੰਗਰੇਜ਼ ਸਿੰਘ, ਮਨਦੀਪ ਕੌਰ, ਸੰਦੀਪ ਰਾਣਾ, ਗੁਰਤੇਜ ਸਿੰਘ, ਸ਼ਿੰਗਾਰਾ ਸਿੰਘ ਲੰਗੇਰੀ, ਗੁਰਪਿੰਦਰ ਸਿੰਘ ਘੁੰਮਣ ਅਤੇ ਕੁਲਵੰਤ ਸਿੰਘ ਨੂੰ ਕਾਰਜਕਾਰੀ ਮੈਂਬਰ ਬਣਾਇਆ ਗਿਆ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ