JALANDHAR WEATHER

ਨੌਜਵਾਨਾਂ ਨੂੰ ਬਹਾਨੇ ਨਹੀਂ, ਸੁਰੱਖਿਅਤ ਅਤੇ ਭਰੋਸੇਯੋਗ ਪ੍ਰੀਖਿਆ ਪ੍ਰਣਾਲੀ ਚਾਹੀਦੀ- ਹਰਪਾਲ ਚੀਮਾ

ਸੰਗਰੂਰ, 30 ਮਈ (ਧੀਰਜ ਪਸੋਰੀਆ)- ਨੀਟ ਵਿਚ ਪੇਪਰ ਲੀਕ ਨੂੰ ਰੋਕਣ ਲਈ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪੇਪਰਾਂ ਨੂੰ ਜਹਾਜਾਂ ਰਾਹੀਂ ਭੇਜਣ ਦੀਆਂ ਗੱਲਾਂ ’ਤੇ ਟਿੱਪਣੀ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਅਜਿਹਾ ਕਰ ਕੇ ਭਾਜਪਾ ਸਰਕਾਰ ਆਪਣੀ ਨਾਕਾਮੀ ਨੂੰ ਨਹੀਂ ਲੁਕਾ ਸਕਦੀ ਹੈ।

ਅਸਲ ਸਵਾਲ ਇਹ ਹੈ ਕਿ ਹਰ ਸਾਲ ਪੇਪਰ ਲੀਕ ਕਿਉਂ ਹੁੰਦੇ ਹਨ ਅਤੇ ਦੋਸ਼ੀਆਂ ਤੇ ਮਿਸਾਲੀ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ। ਜਦੋਂ ਸਰਕਾਰ ਸਿੱਖਿਆ ਮਾਫੀਆ ਤੇ ਨਕੇਲ ਰੋਕਣ ਵਿਚ ਸਫ਼ਲ ਰਹਿੰਦੀ ਹੈ ਤਾਂ ਲੱਖਾਂ ਮਿਹਨਤੀ ਵਿਦਿਆਰਥੀਆਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ। ਇਸ ਲਈ ਦੇਸ਼ ਦੇ ਨੌਜਵਾਨਾਂ ਨੂੰ ਬਹਾਨੇ ਨਹੀਂ, ਸੁਰੱਖਿਅਤ ਅਤੇ ਭਰੋਸੇਯੋਗ ਪ੍ਰੀਖਿਆ ਪ੍ਰਣਾਲੀ ਚਾਹੀਦੀ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ