ਕਾਂਗਰਸ ਪਾਰਟੀ ਨੇ ਮਲੋਦ ਵਿਚ ਤੇਲ ਕੀਮਤਾਂ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ
ਮਲੋਦ, 30 ਮਈ- ਦੇਸ਼ ਭਰ ਵਿਚ ਦਿਨੋਂ ਦਿਨ ਵੱਧ ਰਹੀਆਂ ਤੇਲ ਕੀਮਤਾਂ ਨੂੰ ਵੇਖਦਿਆਂ ਮਲੌਦ ਵਿਖੇ ਹਲਕਾ ਪਾਇਲ ਦੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਬੈਲ ਗੱਡੀਆਂ ਉੱਪਰ ਸਵਾਰ ਹੋ ਕੇ ਰੋਸ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਉਨ੍ਹਾਂ ਕਿਹਾ ਕਿ ਸੰਨ 2014 ਵਿਚ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸਨ ਤਾਂ ਉਦੋਂ ਡੀਜ਼ਲ 55 ਪਏ ਪੈਟਰੋਲ 74 ਪਏ ਸੀ ਪਰ ਅੱਜ ਦੇਸ਼ ਦੇ ਨਲਾਇਕ ਹਾਕਮਾਂ ਦੀ ਬਦੌਲਤ ਡੀਜ਼ਲ 95 ਅਤੇ ਪੈਟਰੋਲ 105 ਰੁਪਏ ਦੀਆਂ ਕੀਮਤਾਂ ਉੱਪਰ ਮਿਲ ਰਿਹਾ ਹੈ।
;
;
;
;
;
;
;
;
;