ਦੋਰਾਹਾ ਬਿਜਲੀ ਗਰਿੱਡ ਨੂੰ ਲੱਗੀ ਭਿਆਨਕ ਅੱਗ
ਦੋਰਾਹਾ 26 ਮਈ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ)- ਦੋਰਾਹਾ ਦੇ ਬਿਜਲੀ ਘਰ ਵਿਖੇ ਭਿਆਨਕ ਅੱਗ ਲੱਗਣ ਦੇ ਸਮਾਚਾਰ ਹਨ। ਜਿਸ ਦੇ ਬਾਰੇ ਹਾਜ਼ਰੀਨ ਦਾ ਕਹਿਣਾ ਹੈ ਕਿ ਇਹ ਅੱਗ ਨਹਿਰ ਉੱਤੇ ਖੜ੍ਹੇ ਵਣ ਵਿਭਾਗ ਦੇ ਦਰਖਤਾਂ ਵਿੱਚੋਂ ਗ੍ਰਿਡ ਦੀ ਵਰਕਸ਼ਾਪ ਵਿੱਚ ਆ ਗਈ। ਤੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਗਈ।
ਇਸ ਸਮੇਂ ਉਹਨਾਂ ਨੇ ਦੱਸਿਆ ਕਿ ਇਸ ਨੁਕਸਾਨ ਦਾ ਅੰਦਾਜਾ ਅਜੇ ਲਗਾਉਣਾ ਬਹੁਤ ਮੁਸ਼ਕਿਲ ਹੈ। ਖਬਰ ਲਿਖੇ ਜਾਣ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਲਈ ਕੋਸ਼ਿਸ਼ ਕਰ ਰਹੀਆਂ ਹਨ। ਇਸ ਸਮੇਂ ਦਰਾਹਾ ਤੋਂ ਚਲਦੇ ਇਲਾਕੇ ਦੇ ਕੁੱਲ ਗ੍ਰਿਡ ਦੀ ਬਿਜਲੀ ਬੰਦ ਕੀਤੀ ਗਈ ਹੈ।
;
;
;
;
;
;
;
;