ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਜ਼ੋਨ ਚੋਗਾਵਾਂ ਦਾ ਡੈਲੀਗੇਟ ਇਜਲਾਸ, ਕੇਂਦਰ ਸਰਕਾਰ ਦਾ ਪੁਤਲਾ ਫੂਕਿਆ
ਚੋਗਾਵਾਂ/ਅੰਮ੍ਰਿਤਸਰ, 26 ਮਈ (ਗੁਰਵਿੰਦਰ ਸਿੰਘ ਕਲਸੀ) - ਗੁਰਦੁਆਰਾ ਬਾਬਾ ਸਾਧੂ ਸਿੱਖ ਜੀ ਚਵਿੰਡਾਂ ਕਲਾਂ ਵਿਖੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਜੋਨ ਚੋਗਾਵਾਂ ਦੇ ਡੈਲੀਗੇਟਸ ਦਾ ਇਜਲਾਸ ਹੋਇਆ, ਜਿਸ ਵਿਚ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਪ੍ਰਧਾਨਗੀ ਹੇਠ ਸਰਬ ਸੰਮਤੀ ਨਾਲ ਸ਼ਰਨਪਾਲ ਸਿੰਘ ਬੱਚੀਵਿੰਡ ਨੂੰ ਪ੍ਰਧਾਨ, ਹਰਜੀਤ ਸਿੰਘ ਸ਼ਹੂਰਾ ਸਕੱਤਰ, ਮੰਗਦੀਪ ਸਿੰਘ ਕੋਲੋਵਾਲ ਖ਼ਜ਼ਾਨਚੀ, ਬਾਜ਼ ਸਿੰਘ ਸਾਰੰਗੜ੍ਹਾ ਸਹਾ. ਖਜਾਨਚੀ, ਸੁਖਵਿੰਦਰ ਸਿੰਘ ਕੋਲੋਵਾਲ ਸੀ. ਮੀ. ਪ੍ਰਧਾਨ, ਅਤੇ ਲਖਵਿੰਦਰ ਸਿੰਘ ਡਾਲਾ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਨਿਰਮਲ ਸਿੰਘ ਨੂਰਪੁਰ,ਪ੍ਰਗਟ ਸਿੰਘ ਚੌਗਾਵਾਂ,ਬਲਵਿੰਦਰ ਸਿੰਘ ਠੱਠੀ,ਅੰਗਰੇਜ ਸਿੰਘ ਚੱਕ ਅੱਲ੍ਹਾ ਬਖ਼ਸ਼,ਜਸਬੀਰ ਸਿੰਘ ਬਹਿੜਵਾਲ, ਸਰਦਾਰ ਸਿੰਘ ਵਣੀਏਕੇ,ਪ੍ਰਮਿੰਦਰ ਸਿੰਘ ਬੱਚੀਵਿੰਡ, ਬੀਬੀ ਬਲਵੀਰ ਕੌਰ ਸਾਰੰਗੜ੍ਹਾ, ਹਰਜਿੰਦਰ ਕੌਰ ਕੋਲੋਵਾਲ, ਗੁਰਜੀਤ ਕੌਰ ਨੂਰਪੁਰ, ਮਨਜੀਤ ਕੌਰ ਬੱਚੀਵਿੰਡ ਅਤੇ ਦਰਸ਼ਨ ਕੌਰ ਸਮੇਤ 18 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਤੇ ਸਮੂਹ ਕਿਸਾਨਾਂ ਨੇ ਡੀਜ਼ਲ-ਪੈਟਰੋਲ ਦੀਆਂ ਵਧੀਆਂ ਕੀਮਤਾਂ, ਰੁਪਏ ਦੀ ਗਿਰਦੀ ਕੀਮਤ ਅਤੇ ਮਹਿੰਗਾਈ ਖ਼ਿਲਾਫ਼ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਡੀਜ਼ਲ-ਪੈਟਰੋਲ ਦੀਆਂ ਵਧੀਆਂ ਕੀਮਤਾਂ ਵਾਪਸ ਲਵੇ ਅਤੇ ਕਿਸਾਨਾਂ ਨੂੰ ਫਸਲਾਂ ਦੇ ਲਾਭਕਾਰੀ ਭਾਅ ਦਿੱਤੇ ਜਾਣ।
;
;
;
;
;
;
;
;