ਜੋਗਾ ਨਗਰ ਪੰਚਾਇਤ ਚੋਣਾਂ ਚ 85.33 ਫ਼ੀਸਦੀ ਵੋਟ ਹੋਈ ਪੋਲ
ਜੋਗਾ, 26 ਮਈ (ਮਨਜੀਤ ਸਿੰਘ ਘੜੈਲੀ) - ਕਸਬਾ ਜੋਗਾ ਚ ਨਗਰ ਪੰਚਾਇਤ ਚੋਣਾਂ ਚ ਵੋਟਰਾਂ ਨੇ ਅੱਜ ਸਵੇਰ ਤੋਂ ਹੀ ਕਾਫੀ ਉਤਸ਼ਾਹ ਵਿਖਾਇਆ । ਅੱਜ ਸਵੇਰ ਤੋਂ ਹੀ ਸਾਰੇ ਪੋਲਿੰਗ ਬੂਥਾਂ ਤੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਵੇਖਣ ਨੂੰ ਮਿਲੀਆਂ । ਪ੍ਰਾਪਤ ਜਾਣਕਾਰੀ ਅਨੁਸਾਰ ਜੋਗਾ ਚ ਕਰੀਬ 85.33 ਫ਼ੀਸਦੀ ਵੋਟਾਂ ਪੋਲ ਹੋਣ ਦੀ ਖ਼ਬਰ ਹੈ । ਦੁਪਹਿਰ ਦੀ ਤੀਖਣ ਗਰਮੀ ਵੀ ਵੋਟਰਾਂ ਦਾ ਉਤਸ਼ਾਹ ਮੱਠਾ ਕਰਨ ਚ ਨਾਕਾਮ ਸਾਬਤ ਰਹੀ ਕਿਉੰਕਿ ਦੁਪਹਿਰ ਦੇ ਸਮੇਂ ਵੀ ਇੱਥੇ ਵੋਟਰਾਂ ਦੀਆਂ ਲਾਇਨਾਂ ਵੇਖਣ ਨੂੰ ਮਿਲੀਆਂ । ਬਾਅਦ ਦੁਪਹਿਰ ਹਲਕਾ ਮਾਨਸਾ ਦੇ ਵਿਧਾਇਕ ਵਿਜੇ ਸਿੰਗਲਾ ਵੀ ਆਪਣੇ ਸਮਰਥਕਾਂ ਦਾ ਹੌਸਲਾ ਵਧਾਉਣ ਲਈ ਜੋਗਾ ਵਿਖੇ ਪਹੁੰਚੇ । ਜੋਗਾ ਨਗਰ ਪੰਚਾਇਤ ਚੋਣਾਂ ਦਾ ਅਮਲ ਅਮਨ-ਅਮਾਨ ਨਾਲ ਨੇਪਰੇ ਚੜ ਗਿਆ।
;
;
;
;
;
;
;
;