JALANDHAR WEATHER

ਕਾਂਗਰਸੀ ਉਮੀਦਵਾਰ ਦੇ ਸਮਰਥਕ ਤੇ ਹੋਇਆ ਜਾਨਲੇਵਾ ਹਮਲਾ, ਦਫ਼ਤਰ ਦੇ ਤੋੜੇ ਸ਼ੀਸ਼ੇ

ਰਾਜਪੁਰਾ, 26 ਮਈ (ਰਣਜੀਤ ਸਿੰਘ)- ਰਾਜਪੁਰਾ ਵਿਖੇ ਨਗਰ ਕੌਂਸਲ ਚੋਣਾਂ ਦਾ ਕੰਮ ਬਹੁਤ ਹੀ ਅਮਨ ਅਮਾਨ ਨਾਲ ਨੇਪਰੇ ਚੜਨ ਜਾ ਰਿਹਾ ਸੀ ਪਰ 5 ਵੱਜਣ ਦੇ ਵਿੱਚ ਤਕਰੀਬਨ 10 ਕੁ ਮਿੰਟ ਰਹਿੰਦੇ ਸਨ ਜਦੋਂ ਇਹ ਖਬਰ ਸ਼ਹਿਰ ਦੇ ਵਿੱਚ ਅੱਗ ਵਾਂਗ ਫੈਲ ਗਈ। 20 ਨੰਬਰ ਵਾਰਡ ਦੇ ਵਿੱਚ ਕਾਂਗਰਸੀ ਉਮੀਦਵਾਰ ਦੇ ਸਪੋਰਟਰ ਗੁਰਚਰਨ ਸਿੰਘ ਚੰਨ ਤੇ ਕੁਝ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਜਿਹੜੇ ਦਫਤਰ ਦੇ ਵਿੱਚ ਉਹ ਬੈਠੇ ਸਨ ਉਸ ਦਫਤਰ ਦੇ ਸ਼ੀਸ਼ੇ ਵੀ ਤੋੜੇ ਗਏ। ਇਸ ਸੰਬੰਧ ਦੇ ਵਿੱਚ ਸਾਬਕਾ ਵਿਧਾਇਕ ਹਰਦਿਆਲ ਸਿੰਘ ਮੋਜ ਨੇ ਦੋਸ਼ ਲਾਇਆ ਕਿ ਇਹ ਸਾਰਾ ਸੱਤਾਧਾਰੀ ਧਿਰ ਦੇ ਇਸ਼ਾਰਿਆਂ ਤੇ ਹੋਇਆ ਹੈ ਅਤੇ ਉਹਨਾਂ ਨੇ ਇਹ ਸੰਬੰਧ ਦੇ ਵਿੱਚ ਪਹਿਲਾਂ ਹੀ ਪੁਲਿਸ ਨੂੰ ਅਤੇ ਹੋਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੋਇਆ ਸੀ ਪਰ ਇਸ ਪਾਸੇ ਵੱਲ ਕਿਸੇ ਨੇ ਗੌਰ ਨਹੀਂ ਕੀਤਾ। ਗੁਰਚਰਨ ਸਿੰਘ ਚੰਨ ਨੂੰ ਸਿਵਲ ਹਸਪਤਾਲ ਰਾਜਪੁਰਾ ਵਿਖੇ ਭਰਤੀ ਕੀਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ