JALANDHAR WEATHER

ਭਾਰਤ ਇਕ 'ਜੀਵੰਤ ਲੋਕਤੰਤਰ', ਪ੍ਰਗਟਾਵੇ ਦੀ ਆਜ਼ਾਦੀ ਦੀ ਗਾਰੰਟੀ ਦਿੰਦਾ ਹੈ-ਵਿਦੇਸ਼ ਮੰਤਰਾਲਾ

ਘੱਟ ਗਿਣਤੀ ਅਧਿਕਾਰਾਂ ਤੇ ਮੀਡੀਆ ਆਜ਼ਾਦੀ 'ਚ ਗਿਰਾਵਟ ਦੇ ਦੋਸ਼ ਖਾਰਜ
ਹੇਗ, 17 ਮਈ (ਪੀ.ਟੀ.ਆਈ.)-ਭਾਰਤ ਨੇ ਮੀਡੀਆ ਆਜ਼ਾਦੀ 'ਚ ਗਿਰਾਵਟ ਤੇ ਧਾਰਮਿਕ ਤੇ ਘੱਟ ਗਿਣਤੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਨੂੰ ਸਪੱਸ਼ਟ ਤੌਰ 'ਤੇ ਰੱਦ ਕਰ ਦਿੱਤਾ ਹੈ¢ ਭਾਰਤ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਇੱਕ 'ਜੀਵੰਤ ਲੋਕਤੰਤਰ' ਹੈ ਜੋ ਸਾਰਿਆਂ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੀ ਗਾਰੰਟੀ ਦਿੰਦਾ ਹੈ¢ਵਿਦੇਸ਼ ਮੰਤਰਾਲੇ ਵਿੱਚ ਸਕੱਤਰ (ਪੱਛਮ), ਸਿਬੀ ਜਾਰਜ ਨੇ ਇਹ ਟਿੱਪਣੀਆਂ ਡੱਚ ਪ੍ਰਧਾਨ ਮੰਤਰੀ ਰÏਬ ਜੇਟਨ ਦੀਆਂ ਭਾਰਤ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਵਿੱਚ ਕਥਿਤ ਗਿਰਾਵਟ 'ਤੇ ਚਿੰਤਾ ਪ੍ਰਗਟ ਕਰਨ ਵਾਲੀਆਂ ਕਥਿਤ ਟਿੱਪਣੀਆਂ ਦੇ ਜਵਾਬ ਵਿੱਚ ਕੀਤੀਆਂ¢ਜਾਰਜ ਸਨਿਚਰਵਾਰ ਸ਼ਾਮ ਡੱਚ ਰਾਜਧਾਨੀ ਵਿੱਚ ਮੀਡੀਆ ਨਾਲ ਗੱਲ ਕਰ ਰਹੇ ਸਨ¢ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨੀਦਰਲੈਂਡਜ਼ ਦੇ ਆਪਣੇ ਦੋ ਦਿਨਾਂ ਦੌਰੇ ਬਾਰੇ ਜਾਣਕਾਰੀ ਦੇ ਰਹੇ ਸਨ¢ਉਨ੍ਹਾਂ ਕਿਹਾ, 'ਸਾਨੂੰ ਇਹ ਸਵਾਲ ਮੁੱਖ ਤÏਰ 'ਤੇ ਇਸ ਲਈ ਪੁੱਛਿਆ ਗਿਆ ਕਿਉਂਕਿ ਸਵਾਲ ਪੁੱਛਣ ਵਾਲੇ ਵਿਅਕਤੀ ਨੂੰ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਸੀ¢' ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਪੰਜ ਹਜ਼ਾਰ ਸਾਲ ਪੁਰਾਣੀ ਸਭਿਅਤਾ ਦਾ ਹਿੱਸਾ ਹੈ¢ ਉਨ੍ਹਾਂ ਕਿਹਾ, 'ਭਾਰਤ 1.4 ਅਰਬ ਲੋਕਾਂ ਦਾ ਦੇਸ਼ ਹੈ, ਇਹ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ¢' ਕਥਿਤ ਦੋਸ਼ਾਂ ਦਾ ਖੰਡਨ ਕਰਦੇ ਹੋਏ, ਜਾਰਜ ਨੇ ਭਾਰਤ ਦੀ ਸੱਭਿਆਚਾਰਕ, ਧਾਰਮਿਕ ਅਤੇ ਭਾਸ਼ਾਈ ਵਿਭਿੰਨਤਾ ਨੂੰ ਉਜਾਗਰ ਕੀਤਾ¢ ਉਨ੍ਹਾਂ ਕਿਹਾ, 'ਭਾਰਤ ਨੂੰ ਦੇਖੋ, ਇਹ ਬਹੁਤ ਸੁੰਦਰ ਹੈ¢ ਦੁਨੀਆ ਵਿੱਚ ਕੋਈ ਹੋਰ ਦੇਸ਼ ਨਹੀਂ ਹੈ ਜਿੱਥੇ ਇੰਨੇ ਸਾਰੇ ਧਰਮ ਉਤਪੰਨ ਹੋਏ ਹਨ, ਜਿਵੇਂ ਕਿ ਹਿੰਦੂ ਧਰਮ, ਬੁੱਧ ਧਰਮ, ਜੈਨ ਧਰਮ ਅਤੇ ਸਿੱਖ ਧਰਮ¢ ਇਹ ਸਾਰੇ ਧਰਮ ਭਾਰਤ ਵਿੱਚ ਉਤਪੰਨ ਹੋਏ ਸਨ ਅਤੇ ਉਹ ਅੱਜ ਵੀ ਇੱਥੇ ਵਧ-ਫੁੱਲ ਰਹੇ ਹਨ|

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ