JALANDHAR WEATHER

ਭਿਆਨਕ ਲੂ ਦਾ ਸਾਹਮਣਾ ਕਰੇਗੀ ਦਿੱਲੀ-45 ਡਿਗਰੀ ਸੈਲਸੀਅਸ ਤੱਕ ਜਾ ਸਕਦਾ ਤਾਪਮਾਨ

ਨਵੀਂ ਦਿੱਲੀ, 17 ਮਈ (ਏਜੰਸੀ)-ਦਿੱਲੀ 'ਚ ਗਰਮ ਹਵਾਵਾਂ ਤੇ ਤੇਜ਼ ਧੁੱਪ ਦੀ ਵਜ੍ਹਾ ਨਾਲ ਲੋਕ ਬੇਹਾਲ ਹਨ | ਮੌਸਮ ਵਿਭਾਗ ਨੇ ਇਸ ਹਫ਼ਤੇ ਦੋ ਦਿਨ ਦਿੱਲੀ ਦੇ ਨਾਲ ਹੀ ਐਨ.ਸੀ.ਆਰ. ਦੇ ਇਲਾਕਿਆਂ 'ਚ ਲੂ ਚੱਲਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ | ਇਸ ਹਫ਼ਤੇ ਦਿੱਲੀ 'ਚ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਰਿਕਾਰਡ ਕੀਤਾ ਜਾ ਸਕਦਾ ਹੈ | ਬੀਤੇ ਦਿਨ ਸਨਿਚਰਵਾਰ ਨੂੰ ਸਫ਼ਦਰਜੰਗ 'ਚ ਵੱਧ ਤੋਂ ਵੱਧ ਤਾਪਮਾਨ 40.8 ਡਿਗਰੀ ਰਿਹਾ, ਜੋ ਆਮ ਨਾਲੋਂ ਥੋੜਾ ਜ਼ਿਆਦਾ ਹੈ | ਇਸ ਮਹੀਨੇ 'ਚ ਇਹ ਦੂਜੀ ਵਾਰ ਹੈ, ਜਦੋਂ ਦਿੱਲੀ 'ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਦੇ ਪਾਰ ਹੋ ਗਿਆ | ਮੌਸਮ ਵਿਭਾਗ ਨੇ 17 ਤੇ 18 ਮਈ ਨੂੰ ਦਿੱਲੀ ਦੇ ਨਾਲ ਹੀ ਐਨ.ਸੀ.ਆਰ. 'ਚ ਭਿਆਨਕ ਗਰਮੀ ਪੈਣ ਦੀ ਚਿਤਾਵਨੀ ਦਿੱਤੀ ਹੈ, ਨਾਲ ਹੀ 20-30 ਕਿਲੋਮੀਟਰ ਪ੍ਰਤੀ ਘੰਟਾ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਹੈ | ਵਿਭਾਗ ਨੇ 19 ਤੇ 20 ਮਈ ਨੂੰ ਦਿੱਲੀ-ਐਨ.ਸੀ.ਆਰ. ਦੇ ਵੱਖ ਵੱਖ ਹਿੱਸਿਆਂ 'ਚ ਲੂ ਚੱਲਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ ਅਤੇ ਤਾਪਮਾਨ 43 ਤੋਂ 45 ਡਿਗਰੀ ਤੱਕ ਜਾ ਸਕਦਾ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ