JALANDHAR WEATHER

ਨੀਟ ਪ੍ਰੀਖਿਆਰਥੀ ਆਪਣੀਆਂ ਭਾਵਨਾਵਾਂ ਤੇ ਸੁਝਾਅ ਮੇਰੇ ਨਾਲ ਸਾਂਝੀਆਂ ਕਰਨ-ਕੇਜਰੀਵਾਲ

ਨਵੀਂ ਦਿੱਲੀ, 17 ਮਈ (ਅਜੀਤ ਬਿਊਰੋ)-ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਨੀਟ ਪ੍ਰੀਖਿਆ ਰੱਦ ਹੋਣ ਕਾਰਨ ਪ੍ਰੇਸ਼ਾਨ ਵਿਦਿਆਰਥੀਆਂ ਨੂੰ ਤਣਾਅ ਤੋਂ ਬਾਹਰ ਕੱਢਣ ਅਤੇ ਪ੍ਰੀਖਿਆ ਨੂੰ ਪਾਰਦਰਸ਼ੀ ਬਣਾਉਣ ਲਈ ਵੱਡੀ ਪਹਿਲ ਕੀਤੀ ਹੈ | ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸੰਦੇਸ਼ ਸਾਂਝਾ ਕਰਦਿਆਂ ਕਿਹਾ ਕਿ ਅਸੀਂ ਤੁਹਾਡੇ ਨਾਲ ਹਾਂ, ਜੇਕਰ ਤੁਸੀਂ ਤਣਾਅ 'ਚ ਹੋ, ਤਾਂ ਤੁਸੀਂ ਆਪਣੀਆਂ ਭਾਵਨਾਵਾਂ ਅਤੇ ਸੁਝਾਅ ਮੇਰੇ ਨਾਲ ਸਾਂਝੇ ਕਰੋ | ਤੁਸੀਂ ਮੇਰੇ ਸੋਸ਼ਲ ਮੀਡੀਆ ਹੈਂਡਲ 'ਤੇ ਕਮੈਂਟ ਸੈਕਸ਼ਨ ਜਾਂ ਸਿੱਧੇ ਸੁਨੇਹੇ ਭੇਜ ਕੇ ਮੈਨੂੰ ਆਪਣੇ ਸੁਝਾਅ ਅਤੇ ਆਪਣੀਆਂ ਭਾਵਨਾਵਾਂ ਭੇਜ ਸਕਦੇ ਹੋ | ਉਨ੍ਹਾਂ ਕਿਹਾ ਕਿ ਮੈਂ ਸਮਝ ਸਕਦਾ ਹਾਂ ਕਿ ਪੇਪਰ ਲੀਕ ਹੋਣ 'ਤੇ ਕੀ ਬੀਤਦੀ ਹੈ, ਪਰ ਖੁਦਕੁਸ਼ੀ ਵਰਗਾ ਸਖ਼ਤ ਕਦਮ ਇਸ ਦਾ ਹੱਲ ਨਹੀਂ ਹੈ | ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਬੱਚਿਆਂ ਦੇ ਸੰਦੇਸ਼ ਆਏ ਹਨ ਅਤੇ ਫ਼ੋਨ ਕਾਲਾਂ ਆ ਰਹੀਆਂ ਹਨ ਕਿ ਨੀਟ ਪ੍ਰੀਖਿਆ ਰੱਦ ਹੋਣ ਕਾਰਨ ਕਈ ਬੱਚੇ ਡਿਪਰੈਸ਼ਨ ਅਤੇ ਤਣਾਅ 'ਚ ਹਨ | ਉਨ੍ਹਾਂ ਕਿਹਾ ਕਿ ਚਾਰ ਬੱਚਿਆਂ ਦੀ ਖੁਦਕੁਸ਼ੀ ਦੀ ਖ਼ਬਰ ਵੀ ਆਈ ਹੈ | ਕੇਜਰੀਵਾਲ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਸੰਪਰਕ ਕਰਾਂਗਾ ਅਤੇ ਅਸੀਂ ਮਿਲ ਕੇ ਇਸ ਦਾ ਹੱਲ ਕੱਢਾਂਗੇ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ