JALANDHAR WEATHER

ਕੌਮਾਂਤਰੀ ਕਬੱਡੀ ਖਿਡਾਰੀ ਬਿੱਕਾ ਛੀਨਾ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ

ਹਰਸ਼ਾ ਛੀਨਾ, 14 ਮਾਰਚ (ਕੜਿਆਲ)- ਸਥਾਨਕ ਬਲਾਕ ਅਧੀਨ ਪੈਂਦੇ ਅੱਡਾ ਕੁੱਕੜਾਂਵਾਲਾ ਦਾ ਨਾਮ ਕਬੱਡੀ ਜਗਤ ਦੇ ਅੰਬਰ ਉਤੇ ਰੁਸ਼ਨਾਉਣ ਵਾਲੇ ਕੌਮਾਂਤਰੀ ਕਬੱਡੀ ਖਿਡਾਰੀ ਬਿਕਰਮਜੀਤ ਸਿੰਘ ਉਰਫ ਬਿੱਕਾ ਛੀਨਾ ਦਾ ਅੱਜ ਤੜਕਸਾਰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋਣ ਕਾਰਨ ਕਬੱਡੀ ਖਿਡਾਰੀਆਂ ਅਤੇ ਕਬੱਡੀ ਖੇਡ ਨਾਲ ਪਿਆਰ ਕਰਨ ਵਾਲੇ ਖੇਡ ਪ੍ਰੇਮੀਆਂ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ l  ਜਾਣਕਾਰੀ ਅਨੁਸਾਰ ਅੱਜ ਤੜਕਸਾਰ ਕਬੱਡੀ ਖਿਡਾਰੀ ਬਿਕਰਮਜੀਤ ਸਿੰਘ ਬਿੱਕਾ ਛੀਨਾ ਨੂੰ ਦਿਲ ਦਾ ਦੌਰਾ ਪਿਆ, ਜੋ ਉਨ੍ਹਾਂ ਲਈ ਮੌਤ ਦਾ ਕਾਰਨ ਬਣਿਆ l ਬਿੱਕਾ ਛੀਨਾ ਦੀ ਮੌਤ ਉਤੇ ਸ. ਗੁਰਸ਼ਰਨ ਸਿੰਘ ਛੀਨਾ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਸ. ਕੁਲਵਿੰਦਰ ਸਿੰਘ ਔਲਖ ਪ੍ਰਧਾਨ ਨਗਰ ਪੰਚਾਇਤ ਰਾਜਾਸਾਂਸੀ, ਜਗਵਿੰਦਰ ਸਿੰਘ ਸਾਬੀ ਛੀਨਾ, ਮੁਲਾਜ਼ਮ ਆਗੂ ਡਾ. ਬਲਜੀਤ ਸਿੰਘ ਛੀਨਾ, ਕਬੱਡੀ ਖਿਡਾਰੀ ਅਤੇ ਬਲਾਕ ਸੰਮਤੀ ਮੈਂਬਰ ਨਵਪ੍ਰੀਤ ਸਿੰਘ ਨਵ ਕੜਿਆਲ, ਸਰਪੰਚ ਹਰਮੀਤ ਸਿੰਘ ਸਲੇਮਪੁਰਾ, ਸਰਪੰਚ ਹਰਦੇਵ ਸਿੰਘ, ਸਰਪੰਚ ਅੰਗਰੇਜ ਸਿੰਘ ਵਿਚਲਾ ਕਿਲਾ, ਸਰਪੰਚ ਬਿਕਰਮ ਸਿੰਘ ਸਬਾਜਪੁਰਾ, ਸਾਬਕਾ ਸਰਪੰਚ ਕੰਵਲ ਸ਼ਮਸ਼ੇਰ ਸਿੰਘ ਸੰਧੂ, ਨੰਬਰਦਾਰ ਯਾਦਵਿੰਦਰ ਸਿੰਘ ਛੀਨਾ, ਬਲਜਿੰਦਰ ਸਿੰਘ ਜੱਜ ਛੀਨਾ ਸਵੀਟ ਸ਼ਾਪ, ਗੋਰਾ ਕੁਕੜਾਂਵਾਲਾ ਸਮੇਤ ਹੋਰਾਂ ਵੱਲੋਂ ਪੀੜਤ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ l

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ