JALANDHAR WEATHER

ਅਮਿਤ ਸ਼ਾਹ ਦੀ ਪੰਜਾਬ ਫੇਰੀ ’ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਪ੍ਰੈਸ ਕਾਨਫ਼ਰੰਸ

ਚੰਡੀਗੜ੍ਹ, 14 ਮਾਰਚ (ਅਜਾਇਬ ਸਿੰਘ ਔਜਲਾ)- ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਅੱਜ ਚੰਡੀਗੜ੍ਹ ’ਚ ਪੰਜਾਬ ਭਵਨ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਹਨ। ਉਹਨਾਂ ਕਿਹਾ ਕਿ ਅਮਿਤ ਸ਼ਾਹ ਜੀ ਪੰਜਾਬ ਦੇ ਵਾਸੀਆਂ ਨੂੰ ਇਸ ਗੱਲ ਦਾ ਜਵਾਬ ਦੇ ਕੇ ਜਾਣ ਕਿ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਦਾ ਜੋ ਆਰ.ਡੀ.ਐਫ 8300 ਕਰੋੜ ਰੁਪਿਆ ਕੇਂਦਰ ਸਰਕਾਰ ਰੋਕੀ ਬੈਠੀ ਹੈ, ਕੀ ਉਹ ਅੱਜ ਦੇ ਕੇ ਜਾਣਗੇ ਜਾਂ ਕੋਈ ਇਸ ਸੰਬੰਧੀ ਹੋਰ ਜੁਮਲਾ ਛੱਡ ਕੇ ਵਾਪਸ ਪਰਤਣਗੇ। ਇਸ ਦੇ ਨਾਲ ਹੀ ਅਮਨ ਅਰੋੜਾ ਨੇ ਜੀ.ਐਸ.ਟੀ ਦੇ ਮੁੱਦੇ ’ਤੇ ਵੀ ਸਵਾਲ ਖੜੇ ਕੀਤੇ ਕਿ ਜਿਸ ਨਾਲ ਪੰਜਾਬ ਦਾ 6000 ਕਰੋੜ ਦਾ ਨੁਕਸਾਨ ਹੋਇਆ ਹੈ ਉਸ ਬਾਰੇ ਵੀ ਪੰਜਾਬ ਦੇ ਲੋਕਾਂ ਨੂੰ ਦੱਸ ਕੇ ਜਾਣ।ਅਮਨ ਅਰੋੜਾ ਨੇ ਪ੍ਰਧਾਨ ਮੰਤਰੀ ਦੀ ਹੜ੍ਹਾਂ ਦੀ ਫੇਰੀ ਦੌਰਾਨ ਪੰਜਾਬ ਨੂੰ 1600 ਕਰੋੜ ਦੇਣ ਦੀ ਗੱਲ ਕਹੀ ਸੀ ਕਿ ਉਹ ਚੈੱਕ ਅੱਜ ਅਮਿਤ ਸ਼ਾਹ ਜੀ ਲੈ ਕੇ ਆ ਰਹੇ ਹਨ।

ਅਰੋੜਾ ਨੇ ਇਸ ਬਾਰੇ ਖੁਲਾਸਾ ਕੀਤਾ ਕਿ ਪੰਜਾਬ ਨੂੰ 1600 ਕਰੋੜ ਤੱਕ ਹੀ 16 ਰੁਪਏ ਤੱਕ ਵੀ ਨਹੀਂ ਮਿਲੇ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਵਿਚ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਉੱਥੇ ਇੰਡਸਟਰੀ ਲਈ ਸਹੂਲਤਾਂ ਦਿੱਤੀਆਂ, ਉਸ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਲੋਕਾਂ ਨੇ ਉਥੇ ਇੰਡਸਟਰੀ ਲਗਾਈ, ਜਿਸ ਦਾ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋਇਆ, ਜਿਸ ਬਾਰੇ ਕੇਂਦਰ ਸਰਕਾਰ ਨੇ ਪੰਜਾਬ ਨੂੰ ਇਸ ਸੰਬੰਧ ਵਿਚ ਕੋਈ ਰਾਹਤ ਨਹੀਂ ਦਿੱਤੀ।

ਅਮਨ ਅਰੋੜਾ ਨੇ ਮਨਰੇਗਾ ਸਕੀਮ ’ਤੇ ਵੀ ਕੇਂਦਰ ਸਰਕਾਰ ਨੂੰ ਕਰੜੇ ਹੱਥੀ ਲੈਂਦੇ ਹੋਏ ਕਿਹਾ ਕਿ ਇਸ ਪਿਛੇ ਕੇਂਦਰ ਦੀ ਕੀ ਮਨਸ਼ਾ ਸੀ ਕਿ ਮਨਰੇਗਾ ਸਕੀਮ ਨੂੰ ਬੰਦ ਕੀਤਾ ਗਿਆ ਤੇ ਉਸ ਦੀ ਥਾਂ ਹੋਰ ਤਬਦੀਲੀਆਂ ਨਾਲ ਨਵੀਂ ਸਕੀਮ ਲੋਕਾਂ ਸਾਹਮਣੇ ਲਿਆ ਛੱਡੀ। ਪੰਜਾਬ ਵਿਚ ਨਸ਼ਿਆਂ ਦੀ ਗੱਲ ਕਰਦਿਆਂ ਅਮਨ ਅਰੋੜਾ ਨੇ ਕੇਂਦਰ ਸਰਕਾਰ ਨੂੰ ਹੀ ਕਟਹਿਰੇ ਵਿਚ ਖੜਾ ਕੀਤਾ ਅਤੇ ਕਿਹਾ ਕਿ ਗੁਜਰਾਤ ਅਤੇ ਰਾਜਸਥਾਨ ਆਦਿ ਥਾਵਾਂ ਤੋਂ ਹੀ ਨਸ਼ੇ ਦੀਆਂ ਵੱਡੀਆਂ ਖੇਪਾਂ ਫੜੀਆਂ ਗਈਆਂ ਹਨ, ਜਿੱਥੇ ਕਿ ਭਾਜਪਾ ਦੀ ਸਰਕਾਰਾਂ ਕੰਮ ਕਰਦੀਆਂ ਹਨ। ਉਨਾਂ ਕਿਹਾ ਕਿ ਅੰਤਰਰਾਸ਼ਟਰੀ ਬਾਰਡਰ ਵੀ ਕੇਂਦਰ ਸਰਕਾਰ ਦੀ ਨਗਰਾਨੀ ਹੇਠ ਹਨ। ਉਨ੍ਹਾਂ ਸਵਾਲ ਖੜਾ ਕੀਤਾ ਕਿ ਕੇਂਦਰ ਸਰਕਾਰ ਨਸ਼ਿਆ ਦੀ ਤਸਕਰੀ ਨੂੰ ਕਿਉਂ ਨਹੀਂ ਰੋਕ ਰਹੀ। ਮੌਜੂਦਾ ਗੈਸ ‌ਸਿਲੰਡਰ ਦੀ ਦਿੱਕਤ ’ਤੇ ਵੀ ਅਮਨ ਅਰੋੜਾ ਨੇ ਇਸ ਨੂੰ ਕੇਂਦਰ ਸਰਕਾਰ ਦੀਆਂ ਦੇਸ਼ ਵਿਦੇਸ਼ ਦੀਆਂ ਗਲਤ ਨੀਤੀਆਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ