JALANDHAR WEATHER

ਭਾਜਪਾ ਪਹਿਲਾਂ ਆਪਣੀ ਸਰਕਾਰ ਵਾਲੇ ਸੂਬਿਆਂ ਵਿਚ ਤਾਂ ਨਸ਼ਾ ਖਤਮ ਕਰ ਲਵੇ- ਸਿਹਤ ਮੰਤਰੀ

ਚੰਡੀਗੜ੍ਹ, 14 ਮਾਰਚ (ਏਐਨਆਈ)-ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ’ਚੋਂ 2 ਸਾਲ ’ਚ ਨਸ਼ਾ ਖਤਮ ਕਰਨ ਦੇ ਬਿਆਨ ’ਤੇ ਕਿਹਾ , "ਉਨ੍ਹਾਂ ਨੂੰ ਪੁੱਛੋ ਕਿ ਉਨ੍ਹਾਂ ਨੇ ਇਹ ਗੁਜਰਾਤ, ਹਰਿਆਣਾ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ’ਚ ਕਿਉਂ ਨਹੀਂ ਕੀਤਾ? ਅਸੀਂ ਇਸਨੂੰ ਪੰਜਾਬ ’ਚ ਖਤਮ ਕਰਾਂਗੇ, ਉਨ੍ਹਾਂ ਨੂੰ ਇੱਥੇ ਚਿੰਤਾ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੂੰ ਗੁਜਰਾਤ, ਉੱਤਰ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ, ਜਿੱਥੇ ਵੀ ਡਬਲ ਇੰਜਣ ਸਰਕਾਰ ਹੈ, ਨੂੰ ਸੰਭਾਲਣਾ ਚਾਹੀਦਾ ਹੈ... ਭਾਜਪਾ ਦੀ ਰਾਜਨੀਤੀ ਦਾ ਆਧਾਰ ਧਰਮ ਪਰਿਵਰਤਨ ਅਤੇ ਘੁਸਪੈਠੀਏ ਹਨ, ਇੱਥੇ ਉਹ ਘੁਸਪੈਠੀਆਂ ਦਾ ਮੁੱਦਾ ਨਹੀਂ ਉਠਾ ਸਕੇ, ਇਸ ਲਈ ਉਹ ਧਰਮ ਪਰਿਵਰਤਨ ਦੀ ਗੱਲ ਕਰਨ ਤੋਂ ਬਾਅਦ ਚਲੇ ਗਏ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ