ਜੇ ਚੀਨ, ਅਮਰੀਕਾ ਤੇ ਰੂਸ ਭਾਰਤ 'ਤੇ ਹਮਲਾ ਕਰਦੇ ਹਨ ਤਾਂ ਹੀ ਰਾਹੁਲ ਨੂੰ ਸ਼ਾਂਤੀ ਮਿਲੇਗੀ : ਦੂਬੇ
ਨਵੀਂ ਦਿੱਲੀ, 12 ਮਾਰਚ (ਪੀ.ਟੀ.ਆਈ.)- ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੁਬੇ ਨੇ ਵੀਰਵਾਰ ਨੂੰ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ 'ਤੇ ਭਾਰਤ ਨੂੰ "ਤੋੜਨ" ਦੀ ਸਾਜ਼ਿਸ਼ ’ਚ ਸ਼ਾਮਲ ਹੋਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਆਤਮਾ ਨੂੰ ਸ਼ਾਂਤੀ ਉਦੋਂ ਹੀ ਮਿਲੇਗੀ ਜਦੋਂ ਚੀਨ, ਰੂਸ ਅਤੇ ਅਮਰੀਕਾ ਭਾਰਤ 'ਤੇ ਹਮਲਾ ਕਰਦੇ ਹਨ। ਦੂਬੇ ਨੇ ਸੰਸਦ ਭਵਨ ਕੰਪਲੈਕਸ ਦੇ ਅੰਦਰ ਪੱਤਰਕਾਰਾਂ ਨੂੰ ਕਿਹਾ, " ਉਹ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਸਵੇਰੇ ਡੋਨਾਲਡ ਟਰੰਪ ਨੂੰ, ਦੁਪਹਿਰ ਨੂੰ ਵਲਾਦੀਮੀਰ ਪੁਤਿਨ ਨੂੰ ਅਤੇ ਸ਼ਾਮ ਨੂੰ ਸ਼ੀ ਜਿਨਪਿੰਗ ਨੂੰ ਗਾਲ੍ਹਾਂ ਕੱਢਣ। ਜੇਕਰ ਪ੍ਰਧਾਨ ਮੰਤਰੀ ਤਿੰਨਾਂ ਨੂੰ ਗਾਲ੍ਹਾਂ ਕੱਢਦੇ ਹਨ, ਤਾਂ ਰਾਹੁਲ ਗਾਂਧੀ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ।"
ਉਨ੍ਹਾਂ ਅੱਗੇ ਕਿਹਾ ਕਿ "ਜਦੋਂ ਰੂਸ, ਅਮਰੀਕਾ ਅਤੇ ਚੀਨ ਮਿਲ ਕੇ ਭਾਰਤ ਦਾ ਬਾਈਕਾਟ ਕਰਦੇ ਹਨ, ਜਾਂ ਭਾਰਤ 'ਤੇ ਹਮਲਾ ਵੀ ਕਰਦੇ ਹਨ, ਤਾਂ ਉਨ੍ਹਾਂ ਦਾ ਦਿਲ ਸੰਤੁਸ਼ਟ ਹੋਵੇਗਾ ਕਿਉਂਕਿ ਜਾਰਜ ਸੋਰੋਸ ਦਾ ਭਾਰਤ ਨੂੰ ਤੋੜਨ ਦਾ ਏਜੰਡਾ ਸਫਲ ਹੋਵੇਗਾ।"
;
;
;
;
;
;
;
;