ਬਠਿੰਡਾ 'ਚ ਗੈਰ-ਕਾਨੂੰਨੀ ਇਮਾਰਤ 'ਤੇ ਚੱਲਿਆ ‘ਪੀਲਾ ਪੰਜਾ’
ਬਠਿੰਡਾ, 12 ਮਾਰਚ (ਅੰਮਿ੍ਤਪਾਲ ਸਿੰਘ ਵਲਾਣ)-ਥਾਣਾ ਸਿਵਲ ਲਾਈਨ ਬਠਿੰਡਾ ਦੇ ਏਰੀਏ ਅਧੀਨ ਪੈਂਦੀ ਧੋਬੀਆਣਾ ਬਸਤੀ ’ਚ ਜਿਸ਼ਨ ਅਲੀ ਉਰਫ ਕੈਪਸੂਲ ਵਲੋਂ ਗੈਰ-ਕਾਨੂੰਨੀ ਤਰੀਕੇ ਨਾਲ ਬਣਾਈ ਇਮਾਰਤ ਨੂੰ ਸਿਵਲ ਪ੍ਰਸ਼ਾਸ਼ਨ ਨੇ ‘ਪੀਲਾ ਪੰਜਾ’ ਚਲਾ ਕੇ ਢਾਹ ਦਿੱਤਾ।
ਡਿਪਟੀ ਕਮਿਸ਼ਨਰ ਕਮ ਮੈਜਿਸਟਰੇਟ ਦੇ ਹੁਕਮਾਂ ‘ਤੇ ਭਾਰੀ ਪੁਲਿਸ ਸੁਰੱਖਿਆ ਹੇਠ ਇਹ ਕਾਰਵਾਈ ਕੀਤੀ ਗਈ। ਐਸ.ਪੀ. ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਕਬਜ਼ਾਕਾਰੀਆਂ ਨੂੰ ਪਹਿਲਾਂ ਕਈ ਨੋਟਿਸ ਜਾਰੀ ਕੀਤੇ ਗਏ ਸਨ ਪਰ ਜਗ੍ਹਾ ਖਾਲੀ ਨਾ ਕਰਨ ਕਾਰਨ ਬੁਲਡੋਜਰ ਨਾਲ ਇਮਾਰਤ ਢਾਹੀ ਗਈ। ਉਨ੍ਹਾਂ ਦੱਸਿਆ ਕਿਪੰਜਾਬ ਸਰਕਾਰ ਦੇ ਮਿਸ਼ਨ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਜ਼ਿਲ੍ਹੇ ’ਚ ਕਾਰਵਾਈਆਂ ਜਾਰੀ ਹਨ ਅਤੇ 01 ਮਾਰਚ 2025 ਤੋਂ ਹੁਣ ਤੱਕ 2116 ਮੁਕੱਦਮੇ ਦਰਜ ਕਰਕੇ 3087 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
;
;
;
;
;
;
;
;
;