ਪ੍ਰਧਾਨ ਮੰਤਰੀ ਲੋਕਾਂ ਨੂੰ ਕਹਿ ਰਹੇ ਆ ਡਰੋ ਨਾ, ਆਪ ਉਹ ਡਰੇ ਹੋਏ ਆ- ਰਾਹੁਲ ਗਾਂਧੀ
ਨਵੀਂ ਦਿੱਲੀ, 12 ਮਾਰਚ (ਪੀ.ਟੀ.ਆਈ.)-ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਐਲਪੀਜੀ ਦੀ ਘਾਟ ਦੀ ਰਿਪੋਰਟ 'ਤੇ ਚਿੰਤਾਵਾਂ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਲੋਕਾਂ ਨੂੰ ਕਹਿ ਰਹੇ ਆ ਕੇ ਘਬਰਾਉਣ ਦੀ ਲੋੜ ਨਹੀਂ, ਆਪ ਉਹ ਡਰੇ ਹੋਏ ਹਨ। ਗਾਂਧੀ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਐਪਸਟਾਈਨ ਫਾਈਲਾਂ ਦੇ ਮੁੱਦੇ ਅਤੇ ਅਮਰੀਕਾ ’ਚ ਅਡਾਨੀ ਕੇਸ ਕਾਰਨ ਵੀ ਘਬਰਾਏ ਹੋਏ ਹਨ।
ਉਨ੍ਹਾਂ ਨੇ ਇਹ ਟਿੱਪਣੀਆਂ ਉਦੋਂ ਕੀਤੀਆਂ ਜਦੋਂ ਕਈ ਵਿਰੋਧੀ ਸੰਸਦ ਮੈਂਬਰਾਂ, ਜਿਨ੍ਹਾਂ ’ਚ ਉਹ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਸ਼ਾਮਲ ਸਨ, ਨੇ ਸੰਸਦ ਭਵਨ ਕੰਪਲੈਕਸ ’ਚ ਵਪਾਰਕ ਐਲਪੀਜੀ ਸਿਲੰਡਰਾਂ ਦੀ ਘਾਟ ਨੂੰ ਲੈ ਕੇ ਸਰਕਾਰ ਤੋਂ ਜਵਾਬ ਮੰਗਣ ਲਈ ਵਿਰੋਧ ਪ੍ਰਦਰਸ਼ਨ ਕੀਤਾ। ਵਿਰੋਧ ਪ੍ਰਦਰਸ਼ਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾ ਕਰਦੇ ਹੋਏ ਗਾਂਧੀ ਨੇ ਕਿਹਾ, "ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਪਰ ਪ੍ਰਧਾਨ ਮੰਤਰੀ ਖੁਦ ਬਿਲਕੁਲ ਵੱਖਰੇ ਕਾਰਨਾਂ ਕਰਕੇ ਘਬਰਾਉਂਦੇ ਹਨ। ਉਹ ਐਪਸਟਾਈਨ ਕਾਰਨ ਘਬਰਾਉਂਦੇ ਹਨ, ਉਹ ਅਡਾਨੀ ਕੇਸ ਕਾਰਨ ਘਬਰਾਉਂਦੇ ਹਨ, ਉਹ ਸਦਨ ਦੇ ਅੰਦਰ ਨਹੀਂ ਆ ਸਕਦੇ।"
ਪ੍ਰਧਾਨ ਮੰਤਰੀ ਮੋਦੀ ਨੇ ਬੁੱਧਵਾਰ ਨੂੰ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਜਨਤਕ ਹਿੱਤਾਂ ਦੀ ਰੱਖਿਆ ਕੀਤੀ ਜਾਵੇਗੀ। ਉਨ੍ਹਾਂ ਨੇ ਐਲਪੀਜੀ ਸੰਕਟ ਨਾਲ ਨਜਿੱਠਣ ਵਿਚ ਵਿਸ਼ਵਾਸ ਪ੍ਰਗਟ ਕੀਤਾ, ਜਿੱਥੇ ਵਪਾਰਕ ਐਲਪੀਜੀ ਦੀ ਘੱਟ ਸਪਲਾਈ ਨੇ ਦੇਸ਼ ਦੇ ਹੋਟਲ ਸੈਕਟਰ ਨੂੰ ਅਪਾਹਜ ਕਰ ਦਿੱਤਾ ਹੈ। ਇੰਡਕਸ਼ਨ ਕੁੱਕਟੌਪ ਅਤੇ ਮਾਈਕ੍ਰੋਵੇਵ ਤੋਂ ਲੈ ਕੇ ਬਾਲਣ ਅਤੇ ਸੋਲਰ ਬਦਲਾਂ ਤੱਕ, ਦੇਸ਼ ਭਰ ’ਚ ਰੈਸਟੋਰੈਂਟ, ਸਟ੍ਰੀਟ ਫੂਡ ਵਿਕਰੇਤਾ ਅਤੇ ਕੇਟਰਿੰਗ ਕਾਰੋਬਾਰ ਬਦਲਾਂ ਦੀ ਭਾਲ ਕਰ ਰਹੇ ਹਨ ਕਿਉਂਕਿ ਪੱਛਮੀ ਏਸ਼ੀਆ ’ਚ ਵਧਦੇ ਸੰਘਰਸ਼ ਦੇ ਵਿਚਕਾਰ ਵਪਾਰਕ ਐਲਪੀਜੀ ਸਿਲੰਡਰਾਂ ਦੀ ਘਾਟ ਨੇ ਰਸੋਈਆਂ ’ਚ ਰੁਕਾਵਟ ਪਾਉਣੀ ਸ਼ੁਰੂ ਕਰ ਦਿੱਤੀ ਹੈ।
;
;
;
;
;
;
;
;