ਈਰਾਨ ਨੇ ਭਾਰਤੀ ਜਹਾਜ਼ਾਂ ਨੂੰ ਹੋਰਮੁਜ਼ ਜਲਡਮਰੂ ਤੋਂ ਲੰਘਣ ਦੀ ਦਿੱਤੀ ਇਜਾਜ਼ਤ
ਨਵੀਂ ਦਿੱਲੀ, 12 ਮਾਰਚ- ਈਰਾਨ ਨੇ ਹੋਰਮੁਜ਼ ਜਲਡਮਰੂ ਵਿਚੋਂ ਭਾਰਤੀ ਝੰਡੇ ਵਾਲੇ ਜਹਾਜ਼ਾਂ ਨੂੰ ਸੁਰੱਖਿਅਤ ਰਸਤਾ ਦੇ ਦਿੱਤਾ ਹੈ। ਰਿਪੋਰਟਾਂ ਅਨੁਸਾਰ ਅਮਰੀਕਾ-ਇਜ਼ਰਾਈਲੀ ਹਿੱਤਾਂ ਨਾਲ ਨਾ ਜੁੜੇ ਜਹਾਜ਼ਾਂ ਨੂੰ ਇਸ ਰਸਤੇ ਤੋਂ ਲੰਘਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸੇ ਕਰਕੇ ਭਾਰਤੀ ਜਹਾਜ਼ਾਂ ਨੂੰ ਫਿਲਹਾਲ ਸੁਰੱਖਿਅਤ ਰਸਤਾ ਦਿੱਤਾ ਗਿਆ ਹੈ।
ਪੱਛਮੀ ਏਸ਼ੀਆ ਵਿਚ ਚੱਲ ਰਹੇ ਤਣਾਅ ਅਤੇ ਈਰਾਨ-ਇਜ਼ਰਾਈਲ-ਅਮਰੀਕਾ ਟਕਰਾਅ ਦੇ ਵਿਚਕਾਰ ਭਾਰਤ ਨੂੰ ਇਕ ਵੱਡੀ ਕੂਟਨੀਤਕ ਸਫਲਤਾ ਮਿਲੀ ਹੈ। ਈਰਾਨ ਨੇ ਭਾਰਤੀ ਝੰਡੇ ਵਾਲੇ ਤੇਲ ਟੈਂਕਰਾਂ ਨੂੰ ਰਣਨੀਤਕ ਤੌਰ 'ਤੇ ਮਹੱਤਵਪੂਰਨ ਹੋਰਮੁਜ਼ ਜਲਡਮਰੂ ਤੋਂ ਸੁਰੱਖਿਅਤ ਢੰਗ ਨਾਲ ਲੰਘਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਵਿਕਾਸ ਭਾਰਤੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਅਤੇ ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਵਿਚਕਾਰ ਉੱਚ ਪੱਧਰੀ ਗੱਲਬਾਤ ਤੋਂ ਬਾਅਦ ਹੋਇਆ ਹੈ। ਇਸ ਤੋਂ ਬਾਅਦ ਕਰੀਬ ਦੋ ਭਾਰਤੀ ਟੈਂਕਰ ਪੁਸ਼ਪਕ ਅਤੇ ਪਰਿਮਲ, ਹੋਰਮੁਜ਼ ਜਲਡਮਰੂ ਤੋਂ ਸੁਰੱਖਿਅਤ ਢੰਗ ਨਾਲ ਲੰਘ ਰਹੇ ਹਨ ਤੇ ਇਹ ਉਹ ਹੀ ਸਮੁੰਦਰੀ ਰਸਤਾ ਹੈ, ਜਿਥੇ ਵਧਦੇ ਤਣਾਅ ਕਾਰਨ ਬਹੁਤ ਸਾਰੇ ਅੰਤਰਰਾਸ਼ਟਰੀ ਜਹਾਜ਼ਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜਦੋਂ ਕਿ ਅਮਰੀਕਾ, ਯੂਰਪ ਅਤੇ ਇਜ਼ਰਾਈਲ ਨਾਲ ਸੰਬੰਧਿਤ ਬਹੁਤ ਸਾਰੇ ਜਹਾਜ਼ਾਂ 'ਤੇ ਪਾਬੰਦੀਆਂ ਲਾਗੂ ਹਨ, ਭਾਰਤੀ ਟੈਂਕਰਾਂ ਨੂੰ ਦਿੱਤੀ ਗਈ ਰਾਹਤ ਨੇ ਭਾਰਤ ਦੀ ਊਰਜਾ ਸਪਲਾਈ ਬਾਰੇ ਚਿੰਤਾਵਾਂ ਨੂੰ ਕੁਝ ਹੱਦ ਤੱਕ ਦੂਰ ਕੀਤਾ ਹੈ।
ਇਸ ਤੋਂ ਪਹਿਲਾਂ ਸਾਊਦੀ ਅਰਬ ਤੋਂ ਕੱਚਾ ਤੇਲ ਲੈ ਕੇ ਜਾਣ ਵਾਲਾ ਇਕ ਲਾਇਬੇਰੀਅਨ ਝੰਡੇ ਵਾਲਾ ਤੇਲ ਟੈਂਕਰ ਅਤੇ ਇਕ ਭਾਰਤੀ ਕੈਪਟਨ ਦੀ ਅਗਵਾਈ ਹੇਠ ਦੋ ਦਿਨ ਪਹਿਲਾਂ ਹੋਰਮੁਜ਼ ਜਲਡਮਰੂ ਤੋਂ ਸੁਰੱਖਿਅਤ ਢੰਗ ਨਾਲ ਲੰਘਿਆ ਸੀ ਅਤੇ ਮੁੰਬਈ ਬੰਦਰਗਾਹ 'ਤੇ ਪਹੁੰਚਿਆ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਮੌਜੂਦਾ ਸੰਕਟ ਦੇ ਵਿਚਕਾਰ ਭਾਰਤ ਪਹੁੰਚਣ ਵਾਲਾ ਪਹਿਲਾ ਜਹਾਜ਼ ਹੈ।
;
;
;
;
;
;
;
;