ਗੈਸ ਏਜੰਸੀ ਦੇ ਬਾਹਰ ਲੱਗੀਆਂ ਲੰਮੀਆਂ ਕਤਾਰਾਂ, 72 ਘੰਟਿਆਂ ਤੋਂ ਸਿਸਟਮ ਬੰਦ
ਮਾਛੀਵਾੜਾ ਸਾਹਿਬ, (ਲੁਧਿਆਣਾ), 12 ਮਾਰਚ (ਮਨੋਜ ਕੁਮਾਰ)- ਲਗਾਤਾਰ ਤੇਜ਼ ਹੋ ਰਹੀ ਜੰਗ ਦੇ ਹਾਲਾਤ ਵਿਚ ਭਾਵੇਂ ਕੇਂਦਰ ਤੋਂ ਇਲਾਵਾ ਸੂਬੇ ਦੇ ਡਿਪਟੀ ਕਮਿਸ਼ਨਰਾਂ ਦੇ ਹਵਾਲੇ ਨਾਲ ਆਮ ਲੋਕਾਂ ਨੂੰ ਗੈਸ ਦੀ ਕਿੱਲਤ ਲਈ ਘਬਰਾਉਣ ਦੀ ਲੋੜ ਨਹੀਂ ਬਾਰੇ ਲਗਾਤਾਰ ਬਿਆਨ ਦਿੱਤੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ ’ਤੇ ਸਚਾਈ ਇਹ ਹੈ ਕਿ ਪਿਛਲੇ 72 ਘੰਟਿਆਂ ਤੋਂ ਗੈਸ ਸਪਲਾਈ ਡਿਸਟੑੀਬਿਊਟਰਾਂ ਦੇ ਆਨਲਾਈਨ ਸਿਸਟਮ ਪਿਛੋਂ ਬੰਦ ਪਏ ਹਨ। ਹਾਲਾਂਕਿ ਐਲ. ਪੀ. ਜੀ. ਉਪਭੋਗਤਾ 25 ਦਿਨਾਂ ਤੋਂ ਪਹਿਲਾ ਗੈਸ ਦੀ ਬੁਕਿੰਗ ਨਹੀਂ ਕਰ ਸਕਦਾ ਪਰ ਜਿਨ੍ਹਾਂ ਦੀ ਬੁਕਿੰਗ ਹੋਈ ਹੈ, ਉਨ੍ਹਾਂ ਨੂੰ ਸਪਲਾਈ ਦੇਣ ਲਈ ਕੋਡ ਨੰਬਰ ਸਿਸਟਮ ਵਿਚ ਪਾਉਣ ’ਤੇ ਸਪਲਾਈ ਦੀ ਪਰਚੀ ਨਿਕਲਦੀ ਹੈ ਪਰ ਤਿੰਨ ਦਿਨਾਂ ਤੋ ਸਿਸਟਮ ਬੰਦ ਹੋਣ ਕਾਰਨ ਇਹ ਪਰਚੀ ਨਹੀਂ ਨਿਕਲ ਰਹੀ ਤੇ ਲੰਮੀਆਂ ਕਤਾਰਾਂ ਗੈਸ ਏਜੰਸੀ ਵਿਚ ਲੱਗ ਗਈਆਂ ਹਨ।
;
;
;
;
;
;
;
;
;