JALANDHAR WEATHER

ਸਾਲ 2026 ਦਾ ਪੂਰਣ ਚੰਦ ਗ੍ਰਹਿਣ ਅੱਜ, ਮੰਦਰਾਂ ਦੇ ਦਰਵਾਜ਼ੇ ਕੀਤੇ ਗਏ ਬੰਦ

ਚੰਡੀਗੜ੍ਹ, 3 ਮਾਰਚ - ਭਾਰਤ ਸਮੇਤ ਦੁਨੀਆਂ 'ਚ ਸਾਲ 2026 ਦਾ ਪੂਰਣ ਚੰਦ ਗ੍ਰਹਿਣ ਅੱਜ ਲੱਗੇਗਾ ਤੇ ਇਹ ਗ੍ਰਹਿਣ ਉਤਰੀ ਭਾਰਤੀ ਰਾਜਾਂ 'ਚ ਦਿਖਾਈ ਦੇਵੇਗਾ। ਚੰਦ ਗ੍ਰਹਿਣ ਤੋਂ ਪਹਿਲਾਂ ਅੱਜ ਸਵੇਰੇ 6:20 ਵਜੇ 'ਸੂਤਕ ਕਾਲ' (ਅਸ਼ੁੱਭ ਸਮਾਂ) ਸ਼ੁਰੂ ਹੋਣ ਕਾਰਨ ਮੰਦਰਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ।
ਦੱਸ ਦਈਏ ਕਿ ਅਗਲਾ ਪੂਰਨ ਚੰਦ ਗ੍ਰਹਿਣ 6 ਜੁਲਾਈ 2028 'ਚ ਲੱਗੇਗਾ, ਜਦੋਂ ਕਿ ਪਿਛਲੇ ਸਾਲ ਦੇ ਸਤੰਬਰ ਮਹੀਨੇ ਦੀ 7 ਤੇ 8 ਨੂੰ ਵੀ ਪੂਰਨ ਚੰਦ ਗ੍ਰਹਿਣ ਲੱਗਾ ਸੀ । ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਤੋਂ ਮਿਲੀ ਜਾਣਕਾਰੀ ਅਨੁਸਾਰ ਪੂਰਨਮਾਸ਼ੀ ਵਾਲੇ ਦਿਨ ਪੂਰਨ ਚੰਦ ਗ੍ਰਹਿਣ ਲੱਗੇਗਾ, ਜਿਸ ਦਾ ਵਰਤਾਰਾ ਪੂਰਬੀ ਏਸ਼ੀਆ, ਆਸਟ੍ਰੇਲੀਆ, ਪ੍ਰਸ਼ਾਂਤ ਮਹਾਂਸਾਗਰ ਤੇ ਅਮਰੀਕਾ ਦੇ ਕੁੱਝ ਇਲਾਕਿਆਂ ਵਿਚ ਦਿਖੇਗਾ । ਪੰਜਾਬ ਸਮੇਤ ਹਰਿਆਣਾ ਤੇ ਚੰਡੀਗੜ੍ਹ ਵਿਚ ਚੰਦ ਚੜ੍ਹਨ ਸਮੇਂ ਤੋਂ ਚੰਦ ਗ੍ਰਹਿਣ ਸ਼ੁਰੂ ਹੋਵੇਗਾ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ 6:19 ਵਜੇ, ਜਲੰਧਰ 'ਚ 6:25 , ਅੰਮਿ੍ਤਸਰ 'ਚ 6:30 ਸਮੇਤ ਦਿੱਲੀ 'ਚ 6:20 ਤੇ ਹਰਿਆਣਾ ਦੇ ਉਤਰੀ ਖੇਤਰ 'ਚ 6:25 ਵਜੇ 'ਤੇ ਚੰਦ ਗ੍ਰਹਿਣ ਦੇਖਿਆ ਜਾ ਸਕਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ