ਇਰਾਨ ਇਜ਼ਰਾਈਲ ਜੰਗ ਦਾ ਅਸਰ, ਅੰਮ੍ਰਿਤਸਰ-ਦੋਹਾ ਤੇ ਦੁਬਈ ਦੀ ਉਡਾਣ ਰੱਦ
ਰਾਜਾਸਾਂਸੀ (ਅੰਮ੍ਰਿਤਸਰ), 1 ਮਾਰਚ (ਹਰਦੀਪ ਸਿੰਘ ਖੀਵਾ) - ਇਜ਼ਰਾਈਲ ਤੇ ਇਰਾਨ ਦੀ ਜੰਗ ਕਾਰਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜਣ ਵਾਲੀਆਂ ਦੋ ਕੌਮਾਂਤਰੀ ਉਡਾਣਾਂ ਰੱਦ ਹੋ ਗਈਆਂ ਹਨ। ਇਨ੍ਹਾਂ ਉਡਾਣਾਂ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਹਵਾਈ ਉਡਾਣਾਂ ਦੇ ਪ੍ਰਬੰਧਕਾਂ ਵਲੋਂ ਈ-ਮੇਲ ਰਾਹੀਂ ਅਗਾਊਂ ਸੂਚਨਾ ਦੇ ਦਿੱਤੀ ਗਈ ਸੀ ਤਾਂ ਜੋ ਸਫ਼ਰ ਕਰਨ ਵਾਲੇ ਯਾਤਰੀ ਖੱਜਲ ਖੁਆਰੀ ਤੋਂ ਬਚ ਸਕਣ। ਰੱਦ ਹੋਈਆਂ ਅੰਤਰਰਾਸ਼ਟਰੀ ਉਡਾਣਾਂ ਚ ਤੜਕੇ ਦੋਹਾ ਤੋਂ ਪੁੱਜਣ ਵਾਲੀ ਕਤਰ ਏਅਰਵੇਜ ਤੇ ਸਵੇਰੇ 7.50 ਦੁਬਈ ਤੋਂ ਏਥੇ ਪਹੁੰਚਣ ਵਾਲੀ ਸਪਾਈਸਜੈੱਟ ਦੀ ਉਡਾਣ ਸ਼ਾਮਿਲ ਹੈ।
;
;
;
;
;
;
;
;