JALANDHAR WEATHER

ਅੰਮ੍ਰਿਤਸਰ ਬਾਈਪਾਸ ਵੱਲਾ ਦੇ ਨਜ਼ਦੀਕ ਵੱਡੇ ਟਿੱਪਰ ਹੇਠ ਆਈਆਂ ਤਿੰਨ ਗੱਡੀਆਂ

ਅਟਾਰੀ ਸਰਹੱਦ (ਅੰਮ੍ਰਿਤਸਰ), 1 ਮਾਰਚ -(ਰਾਜਿੰਦਰ ਸਿੰਘ ਰੂਬੀ ਗੁਰਦੀਪ ਸਿੰਘ) - ਅੰਮ੍ਰਿਤਸਰ ਵੱਲਾ ਬਾਈਪਾਸ ਤੇ ਵੱਡੇ ਟਿੱਪਰ ਹੇਠ ਤਿੰਨ ਗੱਡੀਆਂ ਥੱਲੇ ਆਉਣ ਕਾਰਨ ਵੱਡਾ ਹਾਦਸਾ ਹੋ ਗਿਆ ਤੇ ਕਈ ਪਰਿਵਾਰ ਜੋ ਇਨ੍ਹਾਂ ਗੱਡੀਆਂ ਵਿਚ ਬੱਚਿਆਂ ਸਮੇਤ ਸਵਾਰ ਸਨ ਮਾਰੇ ਅਤੇ ਜ਼ਖਮੀ ਹੋ ਜਾਣ ਦਾ ਖਦਸ਼ਾ ਹੈ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਬਚਾਅ ਕਾਰਜ ਜਾਰੀ ਹਨ ਤੇ ਟਿੱਪਰ ਦੇ ਹੇਠਾਂ ਤੋਂ ਗੱਡੀਆਂ ਜੋ ਆਈਆਂ ਹਨ, ਉਨ੍ਹਾਂ ਵਿਚੋਂ ਬੱਚੇ ਮਰਦ ਔਰਤਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਇਹ ਹਾਦਸਾ ਵਾਪਰਨ ਨਾਲ ਅੰਮ੍ਰਿਤਸਰ ਬਾਈਪਾਸ ਵੱਲਾ 'ਤੇ ਬਹੁਤ ਵੱਡਾ ਜਾਮ ਲੱਗ ਗਿਆ ਹੈ ਏਅਰਪੋਰਟ 'ਤੇ ਜ਼ਰੂਰੀ ਕੰਮਾਂ ਨੂੰ ਜਾਣ ਵਾਲੇ ਵਾਹਨ ਸਵਾਰ ਲੋਕ ਕਈ ਕਈ ਕਿਲੋਮੀਟਰ ਦੇ ਇਸ ਜਾਮ ਵਿਚ ਫਸੇ ਹੋਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ