ਨਾਗਪੁਰ : ਐਸਬੀਐਲ ਐਨਰਜੀ ਲਿਮਟਿਡ ਵਿਚ ਧਮਾਕਾ, 17 ਕਰਮਚਾਰੀਆਂ ਦੀ ਮੌਤ
ਨਾਗਪੁਰ (ਮਹਾਰਾਸ਼ਟਰ), 1 ਮਾਰਚ - ਮਹਾਰਾਸ਼ਟਰ ਦੇ ਨਾਗਪੁਰ ਵਿੱਚ ਐਸਬੀਐਲ ਐਨਰਜੀ ਲਿਮਟਿਡਵਿਚ ਹੋਏ ਧਮਾਕੇ ਵਿਚ 17 ਕਰਮਚਾਰੀਆਂ ਦੀ ਮੌਤ ਹੋ ਗਈ ਜਦਕਿ 18 ਗੰਭੀਰ ਜ਼ਖ਼ਮੀ ਹੋ ਗਏ।ਸੂਤਰਾਂ ਅਨੁਸਾਰ ਇਹ ਧਮਾਕਾ ਸਵੇਰੇ 7 ਵਜੇ ਦੇ ਕਰੀਬ ਹੋਇਆ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਸਮੇਂ 32 ਕਰਮਚਾਰੀ ਅਤੇ ਦੋ ਸੁਪਰਵਾਈਜ਼ਰ ਕੰਮ ਕਰ ਰਹੇ ਸਨ।
ਕੰਪਨੀ ਵਿਚ ਡੈਟੋਨੇਟਰ ਬਣਾਏ ਜਾ ਰਹੇ ਸਨ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਇਹ ਧਮਾਕਾ ਉਦੋਂ ਹੋਇਆ ਜਦੋਂ ਇਕ ਤਾਰ ਨੂੰ ਡੈਟੋਨੇਟਰ ਨਾਲ ਜੋੜਿਆ ਜਾ ਰਿਹਾ ਸੀ। ਧਮਾਕੇ ਨੇ ਪੂਰੀ ਇਮਾਰਤ ਨੂੰ ਤਬਾਹ ਕਰ ਦਿੱਤਾ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਇਸਦੀ ਆਵਾਜ਼ ਕਈ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ।ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਿਚ ਇਮਾਰਤ ਵਿਚੋਂ ਕਾਲਾ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਹੈ। ਨੇੜੇ ਖੜ੍ਹੇ ਲੋਕ ਭੱਜਦੇ ਦਿਖਾਈ ਦੇ ਰਹੇ ਹਨ। ਧੂੰਏਂ ਦੇ ਨਾਲ-ਨਾਲ ਧਮਾਕੇ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ, ਅਤੇ ਲੋਕ ਸਪੱਸ਼ਟ ਤੌਰ 'ਤੇ ਦੁਖੀ ਹਨ।
;
;
;
;
;
;
;
;