ਈਰਾਨ-ਇਜਰਾਇਲ ਤਣਾਅ ਦਾ ਅਸਰ ਚੰਡੀਗੜ੍ਹ ਏਅਰਪੋਰਟ ’ਤੇ, ਕਈ ਆਗਮਨ ਅਤੇ ਰਵਾਨਗੀ ਉਡਾਨਾਂ ਰੱਦ-ਯਾਤਰੀ ਪਰੇਸ਼ਾਨ
ਚੰਡੀਗੜ੍ਹ, 1 ਮਾਰਚ (ਕਪਿਲ ਵਧਵਾ) - ਖਾੜੀ ਖੇਤਰ ਦੇ ਕੁਝ ਹਿੱਸਿਆਂ ਵਿਚ ਵਧੇ ਤਣਾਅ ਅਤੇ ਟਕਰਾਅ ਦਾ ਅਸਰ ਵਿਸ਼ਵ ਪੱਧਰ ’ਤੇ ਹਵਾਈ ਸੇਵਾਵਾਂ ’ਤੇ ਵੀ ਪਿਆ ਹੈ। ਸੁਰੱਖਿਆ ਕਾਰਨਾਂ ਕਰਕੇ ਕਈ ਅੰਤਰਰਾਸ਼ਟਰੀ ਏਅਰਲਾਈਨਾਂ ਵਲੋਂ ਮਿਡਲ ਈਸਟ ਵੱਲ ਜਾਣ ਵਾਲੀਆਂ ਉਡਾਨਾਂ ਅਸਥਾਈ ਤੌਰ ’ਤੇ ਰੱਦ ਜਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।ਇਸ ਸਥਿਤੀ ਦਾ ਪ੍ਰਭਾਵ ਚੰਡੀਗੜ੍ਹ ਸਥਿਤ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ’ਤੇ ਵੀ ਸਾਫ਼ ਦੇਖਣ ਨੂੰ ਮਿਲਿਆ।
ਬੀਤੀ ਰਾਤ ਤੋਂ ਲੈ ਕੇ ਅੱਜ ਤੱਕ ਕਈ ਆਗਮਨ ਅਤੇ ਰਵਾਨਗੀ ਉਡਾਣਾਂ ਰੱਦ ਰਹੀਆਂ, ਜਿਸ ਕਾਰਨ ਯਾਤਰੀਆਂ ਨੂੰ ਖਾਸੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਈ ਯਾਤਰੀ ਏਅਰਪੋਰਟ ’ਤੇ ਆਪਣੀਆਂ ਉਡਾਨਾਂ ਬਾਰੇ ਜਾਣਕਾਰੀ ਲਈ ਇੰਤਜ਼ਾਰ ਕਰਦੇ ਨਜ਼ਰ ਆਏ।ਏਅਰਪੋਰਟ ਅਧਿਕਾਰੀਆਂ ਮੁਤਾਬਕ ਮਿਡਲ ਈਸਟ ਨਾਲ ਜੁੜੀਆਂ ਕੁਝ ਕਨੈਕਟਿੰਗ ਉਡਾਨਾਂ ਵੀ ਪ੍ਰਭਾਵਿਤ ਹੋਈਆਂ ਹਨ ਅਤੇ ਹਾਲਾਤਾਂ ’ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਸਫ਼ਰ ਤੋਂ ਪਹਿਲਾਂ ਸੰਬੰਧਿਤ ਏਅਰਲਾਈਨ ਨਾਲ ਸੰਪਰਕ ਕਰਕੇ ਉਡਾਨ ਦੀ ਤਾਜ਼ਾ ਸਥਿਤੀ ਬਾਰੇ ਪੁਸ਼ਟੀ ਕਰ ਲੈਣ।ਉਡਾਨਾਂ ਦੀ ਰੱਦਗੀ ਕਾਰਨ ਵਿਦੇਸ਼ ਜਾਣ ਵਾਲੇ ਅਤੇ ਵਿਦੇਸ਼ੋਂ ਆਉਣ ਵਾਲੇ ਯਾਤਰੀਆਂ ਵਿਚ ਅਨਿਸ਼ਚਿਤਤਾ ਦਾ ਮਾਹੌਲ ਬਣਿਆ ਹੋਇਆ ਹੈ। ਹਾਲਾਤ ਸਧਾਰਨ ਹੋਣ ਉਪਰੰਤ ਸੇਵਾਵਾਂ ਮੁੜ ਬਹਾਲ ਕੀਤੀਆਂ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
;
;
;
;
;
;
;
;