JALANDHAR WEATHER

ਫ਼ਤਹਿਗੜ੍ਹ ਸਭਰਾ 'ਚ ਵੋਟਾਂ ਪੈਣੀਆਂ ਫਿਰ ਸ਼ੁਰੂ, ਡੇਰਾ ਬਾਬਾ ਨਾਨਕ 'ਚ ਤਿੰਨ ਕੁ ਸੰਮਤੀ ਜ਼ੋਨਾਂ ਵਿਚ ਹੀ ਪੈ ਰਹੀਆਂ ਨੇ ਵੋਟਾਂ

ਮੱਖੂ (ਫ਼ਿਰੋਜ਼ਪੁਰ)/ ਕੋਟਲੀ ਸੂਰਤ ਮੱਲੀ (ਬਟਾਲਾ), 14 ਦਸੰਬਰ (ਕੁਲਵਿੰਦਰ ਸਿੰਘ ਸੰਧੂ/ਕੁਲਦੀਪ ਸਿੰਘ ਨਾਗਰਾ) - ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਬਲਾਕ ਮੱਖੂ ਦੇ ਫ਼ਤਹਿਗੜ੍ਹ ਸਭਰਾ ਦੇ ਬੂਥ ਨੰਬਰ 112 ਤੇ ਪ੍ਰੀਜ਼ਾਇਡਿੰਗ ਅਫ਼ਸਰ ਉੱਪਰ ਦੂਸਰੀਆਂ ਪਾਰਟੀਆਂ ਨਾਲ ਮਿਲੀ ਭੁਗਤ ਦੇ ਕਥਿਤ ਇਲਜ਼ਾਮ ਲਗਾਏ ਗਏ ਸਨ ਅਤੇ ਵੋਟਾਂ ਪੈਣੀਆਂ ਬੰਦ ਕਰਵਾ ਦਿੱਤੀਆਂ ਸਨ। ਹੁਣ ਪ੍ਰੀਜ਼ਾਇਡਿੰਗ ਅਫ਼ਸਰ ਬਦਲਣ ਤੋਂ ਬਾਅਦ ਦੁਬਾਰਾ ਵੋਟਾਂ ਪੈਣੀਆਂ ਫਿਰ ਸ਼ੁਰੂ ਹੋ ਗਈਆਂ ਹਨ।
ਓਧਰ ਬਲਾਕ ਸੰਮਤੀ ਡੇਰਾ ਬਾਬਾ ਨਾਨਕ ਦੇ ਜ਼ਿਆਦਾਤਰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਰੱਦ ਹੋਣ ਕਰਕੇ ਅੱਜ ਹਲਕੇ ਦੇ ਤਿੰਨ ਕੁ ਸੰਮਤੀ ਜ਼ੋਨਾਂ ਵਿਚ ਹੀ ਬਲਾਕ ਸੰਮਤੀ ਦੀਆਂ ਵੋਟਾਂ ਪੈ ਰਹੀਆਂ ਹਨ। ਹਲਕੇ ਦਾ ਚਰਚਿਤ ਜ਼ੋਨ ਰਾਏਚੱਕ, ਜਿੱਥੋਂ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ ਦੇ ਭਾਜਪਾ ਦੇ ਉਮੀਦਵਾਰ ਚੋਣ ਮੈਦਾਨ ਵਿਚ ਹਨ, ਦੇ ਪੋਲਿੰਗ ਬੂਥਾਂ ਦਾ ਜਾਇਜ਼ਾ ਲੈਂਦਿਆਂ ਡੀਐਸਪੀ ਜੋਗਾ ਸਿੰਘ ਡੇਰਾ ਬਾਬਾ ਨਾਨਕ ਨੇ ਕਿਹਾ ਕਿ ਬਲਾਕ ਸੰਮਤੀ ਚੋਣਾਂ ਨੂੰ ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪੜੇ ਚੜਾਉਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ