JALANDHAR WEATHER

ਬਲਾਕ ਸੰਮਤੀ ਜ਼ੋਨ ਕੋਹਰ ਸਿੰਘ ਵਾਲਾ 'ਚ ਕੁਲ ਵੋਟਾਂ 4504 'ਚੋਂ 2838 ਵੋਟਾਂ ਪੋਲ

ਗੁਰੂ ਹਰ ਸਹਾਏ ( ਫ਼ਿਰੋਜ਼ਪੁਰ ) ,14 ਦਸੰਬਰ (ਹਰਚਰਨ ਸਿੰਘ ਸੰਧੂ )-ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਵੋਟਰਾਂ ਨੇ ਉਤਸ਼ਾਹ ਨਾਲ ਵੋਟਾਂ ਪਾਈਆਂ। ਬਲਾਕ ਸੰਮਤੀ ਜ਼ੋਨ ਕੋਹਰ ਸਿੰਘ ਵਾਲਾ ਦੇ ਅਧੀਨ ਆਉਂਦੇ ਪਿੰਡ ਗ੍ਰਾਮ ਪੰਚਾਇਤ ਕੋਹਰ ਸਿੰਘ ਵਾਲਾ ਜਿਸ ਦੀਆਂ ਟੋਟਲ 974 ਵੋਟਾਂ ਵਿਚੋਂ 615 ਵੋਟਾਂ ਪੋਲ ਹੋਈਆਂ ।ਗ੍ਰਾਮ ਪੰਚਾਇਤ ਪੱਤੀ ਸੁੱਧ ਸਿੰਘ ਦੀਆਂ 802 ਵੋਟਾਂ ਵਿਚੋਂ 510 ਵੋਟਾਂ ਪੋਲ ਹੋਈਆਂ ।ਗ੍ਰਾਮ ਪੰਚਾਇਤ ਗੁਲਾਮ ਪੱਤਰਾ ਦੀਆਂ 470 'ਚੋਂ 383 ਵੋਟਾਂ ਪੋਲ ਹੋਈਆਂ। ਗ੍ਰਾਮ ਪੰਚਾਇਤ ਚੂਹੜ ਖਲਚੀਆਂ ਦੀਆਂ 279 ਤੋਂ 211 ਵੋਟਾਂ ਪੋਲ ਹੋਈਆਂ। ਗ੍ਰਾਮ ਪੰਚਾਇਤ ਚੱਕ ਸੋਮੀਆ ਦੀਆਂ ਟੋਟਲ ਵੋਟਾਂ 571 ਵਿਚੋਂ 340 ਵੋਟਾਂ ਪੋਲ ਹੋਈਆਂ। ਗ੍ਰਾਮ ਪੰਚਾਇਤ ਚੱਕ ਜਮੀਤ ਸਿੰਘ ਵਾਲਾ ਦੀਆਂ 1205 ਵੋਟਾਂ 'ਚੋਂ 634 ਵੋਟਾਂ ਪੋਲ ਹੋਈਆਂ ਅਤੇ ਗ੍ਰਾਮ ਪੰਚਾਇਤ ਚੱਕ ਬੁੱਢੇ ਸ਼ਾਹ ਦੀਆਂ 203 ਵੋਟਾਂ ਵਿਚੋਂ 145 ਵੋਟਾਂ ਪੋਲ ਹੋਈਆਂ ਹਨ। ਇਹ ਵੋਟਾਂ ਅਮਨ ਸ਼ਾਂਤੀ ਨਾਲ ਪੂਰਵਕ ਰਹੀਆਂ ਅਤੇ ਇਸ ਬਲਾਕ ਸੰਮਤੀ ਜੋਨ ਦੇ ਇਹਨਾਂ ਪਿੰਡਾਂ ਦੀਆਂ ਟੋਟਲ 4504 ਵੋਟਾਂ ਵਿਚੋਂ 2838 ਵੋਟਾਂ ਪੋਲ ਹੋਈਆਂ ਹਨ। ਇਨ੍ਹਾਂ ਪਿੰਡਾਂ ਦੇ ਪੋਲਿੰਗ ਬੂਥਾਂ 'ਤੇ ਕੋਈ ਵੀ ਅਣ ਸੁਖਾਵੀਂ ਘਟਨਾ ਵਾਪਰਨ ਦੀ ਖ਼ਬਰ ਨਹੀਂ ਹੈ। ਲੋਕਾਂ ਨੇ ਸ਼ਾਂਤਮਈ ਤਰੀਕੇ ਨਾਲ ਆਪੋ-ਆਪਣੇ ਵੋਟ ਦਾ ਇਸਤੇਮਾਲ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ