ਡੀ.ਸੀ. ਪਟਿਆਲਾ ਵਲੋਂ ਵੋਟਿੰਗ ਪ੍ਰਕਿਰਿਆ ਦਾ ਜਾਇਜ਼ਾ,ਬਲਾਕ ਸੰਮਤੀ ਜ਼ੋਨ ਸਮੁੰਦੜਾ 'ਚ 90 ਸਾਲਾ ਔਰਤ ਨੇ ਪਾਈ ਵੋਟ
ਪਟਿਆਲਾ/ਸਮੁੰਦੜਾ(ਹੁਸ਼ਿਆਰਪੁਰ), 14 ਦਸੰਬਰ (ਧਰਮਿੰਦਰ ਸਿੰਘ ਸਿੱਧੂ/ਤੀਰਥ ਸਿੰਘ ਰੱਕੜ) - ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਵੋਟਾਂ ਪਾਉਣ ਦੀ ਪ੍ਰਕਿਰਿਆ ਦਾ ਜਾਇਜ਼ਾ ਲਿਆ। ਇਸੇ ਤਰਾਂ ਪਟਿਆਲਾ ਦੇ ਏਡੀਸੀ ਦਿਹਾਤੀ ਵਿਕਾਸ ਦਮਨਜੀਤ ਸਿੰਘ ਮਾਨ ਵਲੋਂ ਪੋਲਿੰਗ ਸਟੇਸ਼ਨਾਂ ਦਾ ਨਿਰੀਖਣ ਕੀਤਾ ਗਿਆ ।
ਓਧਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਸੰਮਤੀ ਜ਼ੋਨ ਸਮੁੰਦੜਾ ਅਧੀਨ ਪੈਂਦੇ ਪਿੰਡ ਚੱਕ ਗੁਰੂ ਵਿਖੇ 90 ਸਾਲਾ ਔਰਤ ਮਾਤਾ ਅਮਰੋ ਪਤਨੀ ਉਧੋ ਰਾਮ ਨੇ ਵੋਟ ਪਾਉਣ ਲਈ ਬੜਾ ਹੀ ਉਤਸ਼ਾਹ ਦਿਖਾਇਆ ਅਤੇ ਨੌਜਵਾਨਾਂ ਨੂੰ ਵੀ ਆਪਣੇ ਵਟ ਦੀ ਸਹੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ।
;
;
;
;
;
;
;
;