ਹਰਿਆਣਾ: ਕਰਨਾਲ ਵਿਚ ਟਰੱਕ ਅਤੇ ਕਾਰ ਦੀ ਟੱਕਰ ਤੋਂ ਬਾਅਦ 4 ਮੌਤਾਂ, ਕਈ ਜ਼ਖ਼ਮੀ
ਕਰਨਾਲ (ਹਰਿਆਣਾ), 3 ਦਸੰਬਰ (ਏਐਨਆਈ): ਕਰਨਾਲ ਦੇ ਘਰੌਂਡਾ ਵਿਚ ਰਾਸ਼ਟਰੀ ਰਾਜਮਾਰਗ-44 'ਤੇ ਇਕ ਟਰੱਕ ਦੀ ਕਾਰ, ਸਾਈਕਲ ਅਤੇ ਬੱਸ ਨਾਲ ਟੱਕਰ ਹੋਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਕਰਨਾਲ ਤੋਂ ਦਿੱਲੀ ਜਾ ਰਿਹਾ ਟਰੱਕ ਡਿਵਾਈਡਰ ਪਾਰ ਕਰਕੇ ਗ਼ਲਤ ਪਾਸੇ ਜਾ ਰਿਹਾ ਸੀ ਅਤੇ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਟਰੱਕ ਨੇ ਇਕ ਕਾਰ ਅਤੇ 2 ਮੋਟਰਸਾਈਕਲਾਂ ਨੂੰ ਕੁਚਲ ਦਿੱਤਾ ਅਤੇ ਫਿਰ ਇਕ ਬੱਸ ਨਾਲ ਟਕਰਾ ਗਿਆ, ਜਿਸ ਨਾਲ ਹਫੜਾ-ਦਫੜੀ ਮਚ ਗਈ। ਇਸ ਕਰਕੇ ਭੀੜ-ਭੜੱਕੇ ਵਾਲੇ ਰਸਤੇ 'ਤੇ ਆਵਾਜਾਈ ਵਿਚ ਥੋੜ੍ਹੀ ਦੇਰ ਲਈ ਵਿਘਨ ਪਿਆ।
ਡੀ.ਐਸ.ਪੀ. ਰਾਜੀਵ ਕੁਮਾਰ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਗ਼ਲਤ ਲੇਨ ਵਿਚ ਜਾਣ ਤੋਂ ਪਹਿਲਾਂ ਟਰੱਕ ਕੰਟਰੋਲ ਗੁਆ ਬੈਠਾ। ਕੰਟੇਨਰ ਡਿਵਾਈਡਰ ਪਾਰ ਕਰ ਗਿਆ ਅਤੇ ਉਲਟ ਦਿਸ਼ਾ ਤੋਂ ਆ ਰਹੀ ਇਕ ਬੱਸ ਨਾਲ ਟਕਰਾ ਗਿਆ। ਖੁਸ਼ਕਿਸਮਤੀ ਨਾਲ, ਬੱਸ ਵਿਚ ਸਵਾਰ ਯਾਤਰੀਆਂ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ। ਹਾਲਾਂਕਿ, 2 ਸਾਈਕਲ ਅਤੇ ਇਕ ਕਾਰ ਟੱਕਰਾ ਗਈ, ਜਿਸ ਕਾਰਨ 4 ਮੌਤਾਂ ਹੋ ਗਈਆਂ ।
ਮ੍ਰਿਤਕਾਂ ਵਿਚ ਅਲੀਗੜ੍ਹ ਦੇ 2 ਨਿਵਾਸੀ ਅਤੇ ਕਰਨਾਲ ਖੇਤਰ ਦੇ 2 ਸਥਾਨਕ ਲੋਕ ਸ਼ਾਮਿਲ ਹਨ। ਪੋਸਟਮਾਰਟਮ ਜਾਂਚ ਅਤੇ ਹੋਰ ਕਾਨੂੰਨੀ ਰਸਮਾਂ ਚੱਲ ਰਹੀਆਂ ਹਨ। ਪੁਲਿਸ ਨੇ ਕਿਹਾ ਕਿ ਜਾਂਚ ਅੱਗੇ ਵਧਣ ਦੇ ਨਾਲ-ਨਾਲ ਹੋਰ ਵੇਰਵੇ ਸਾਂਝੇ ਕੀਤੇ ਜਾਣਗੇ। ਸਾਈਟ ਨੂੰ ਸਾਫ਼ ਕਰਨ ਤੋਂ ਬਾਅਦ ਹਾਈਵੇਅ 'ਤੇ ਆਵਾਜਾਈ ਆਮ ਵਾਂਗ ਹੋ ਗਈ।
;
;
;
;
;
;
;
;