JALANDHAR WEATHER

ਪਠਾਨਕੋਟ ਰੋਡ 'ਤੇ ਅੱਡਾ ਗੋਪਾਲਪੁਰ ਵਿਖੇ ਭਿਆਨਕ ਸੜਕ ਹਾਦਸਾ , 10 ਦੇ ਕਰੀਬ ਮੌਤਾਂ ਹੋਣ ਦਾ ਖ਼ਦਸ਼ਾ , 30 ਦੇ ਕਰੀਬ ਸਵਾਰੀਆਂ ਜ਼ਖ਼ਮੀ

ਕੱਥੂਨੰਗਲ , 3 ਦਸਬੰਰ (ਦਲਵਿੰਦਰ ਸਿੰਘ ਰੰਧਾਵਾ) : ਅੰਮ੍ਰਿਤਸਰ- ਬਟਾਲਾ ਹਾਈਵੇ 'ਤੇ ਸਥਿਤ ਪਿੰਡ ਗੋਪਾਲਪੁਰ ਦੇ ਸਾਹਮਣੇ ਟਰੱਕ ਟਿੱਪਰ ਦੇ ਪਿੱਛੇ ਤੇਜ਼ ਰਫ਼ਤਾਰ ਨਾਲ ਏ. ਬੀ. ਟੀ. ਸੀ. ਕੰਪਨੀ ਦੀ ਬੱਸ ਟਰੱਕ ਟਿੱਪਰ ਦੇ ਪਿੱਛੇ ਜਾ ਵੱਜੀ , ਜਿਸ ਕਾਰਨ 10 ਦੇ ਕਰੀਬ ਮੌਤਾ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਅਤੇ 25 ਤੋਂ 30 ਦੇ ਕਰੀਬ ਸਵਾਰੀਆਂ ਦੀਆਂ ਲੱਤਾ ਬਾਹਾਂ ਟੁੱਟਣ 'ਤੇ ਗੰਭੀਰ ਫੱਟੜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਠਾਨਕੋਟ ਤੋਂ ਬੱਸ ਅੰਮ੍ਰਿਤਸਰ ਆ ਰਹੀ ਸੀ ਜਦੋਂ ਉਹ ਅੱਡਾ ਗੋਪਾਲਪੁਰ ਵਿਖੇ ਪੁੱਜੀ ਤਾਂ ਸੜਕ ਦੇ ਕੱਟ ਵਿਚੋਂ ਟਰੱਕ ਟਿੱਪਰ ਮੁੜਣ ਲਈ ਬਿਨਾਂ ਸੰਕੇਤ ਦਿੱਤੇ ਪਾਰ ਕਰ ਰਿਹਾ ਸੀ ਅਤੇ ਇਸੇ ਦੌਰਾਨ ਤੇਜ਼ ਰਫ਼ਤਾਰ ਬੱਸ ਸਿੱਧੀ ਟਿੱਪਰ ਨਾਲ ਟਕਾਰਅ ਗਈ। ਬੱਸ ਦੀਆਂ ਅਗਲੀਆਂ ਸਵਾਰੀਆਂ ਬੁਰੀ ਤਰ੍ਹਾਂ ਫਿਸਗਈਆਂ ਅਤੇ ਕੁਝ ਹੇਠਾ ਡਿੱਗ ਪਈਆ ਜਿਸ ਕਾਰਨ 10 ਦੇ ਕਰੀਬ ਬੱਸ ਵਿਚ ਸਵਾਰ ਸਵਾਰੀਆਂ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਮ੍ਰਿਤਕਾਂ ਅਤੇ ਫੱਟੜਾ ਨੂੰ ਹਸਪਤਾਲ ਵਿਖੇ ਪਹੁੰਚਾਇਆ ਗਿਆ। ਕੱਥੂਨੰਗਲ ਪੁਲਿਸ ਲੇਟ ਪੁੱਜਣ ਦੇ ਬਾਵਜੂਦ ਉਨ੍ਹਾਂ ਦਾ ਮਾੜਾ ਰਵੱਈਆਂ ਵੇਖਣ ਨੂੰ ਮਿਲਿਆ ਅਤੇ ਕੱਥੂਨੰਗਲ ਥਾਣਾ ਵਿਖੇ ਤਣਾਇਤ ਏ. ਐਸ. ਆਈ. ਭੁਪਿੰਦਰ ਸਿੰਘ ਵਲੋਂ ਲੋਕਾ ਨੂੰ ਬਚਾ ਕਰਨ ਦੀ ਬਜਾਏ ਗਾਲੀ ਗਲੋਚ ਕਰਦਿਆ ਹੋਇਆ ਵੇਖਿਆ ਗਿਆ ਅਤੇ ਪੱਤਰਕਾਰਾਂ ਨਾਲ ਵੀ ਭੱਦੀ ਸ਼ਬਦਵਾਲੀ ਵਰਤਦਾ ਰਿਹਾ। ਇਸ ਭਿਆਨਕ ਹਾਦਸੇ ਕਾਰਨ 10 ਕਿਲੋਮੀਟਰ ਵਾਹਨਾਂ ਦਾ ਜਾਮ ਲੱਗਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ