JALANDHAR WEATHER

ਬਲਾਕ ਸੰਮਤੀ ਚੋਣਾਂ: ਨਾਮਜ਼ਾਦਗੀ ਭਰਨ ਦੀ ਚਾਲ ਮੱਠੀ, ਪਾਰਟੀਆਂ ਉਮੀਦਵਾਰ ਲੱਭਣ ਲਈ ਘਰ-ਘਰ ਦਸਤਕ ਦੇਣ ਲੱਗੀਆਂ

ਸੰਗਰੂਰ, ਸ਼ੇਰਪੁਰ, 3 ਦਸੰਬਰ (ਮੇਘ ਰਾਜ ਜੋਸ਼ੀ)-ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ 14 ਦਸੰਬਰ ਨੂੰ ਹੋਣੀਆਂ ਨਿਰਧਾਰਤ ਹਨ, ਜਦਕਿ ਨਾਮਜ਼ਾਦਗੀ ਭਰਨ ਦੀ ਅੰਤਿਮ ਤਰੀਕ 4 ਦਸੰਬਰ ਰੱਖੀ ਗਈ ਹੈ। ਤਾਰੀਖ਼ ਖ਼ਤਮ ਹੋਣ ਤੋਂ ਇਕ ਦਿਨ ਪਹਿਲਾਂ ਹੀ ਬਲਾਕ ਸ਼ੇਰਪੁਰ ਵਿਚ ਬਲਾਕ ਸੰਮਤੀ ਲਈ ਨਾਮਜ਼ਾਦਗੀ ਦਾਖ਼ਲ ਕਰਨ ਦੀ ਚਾਲ ਹੌਲੀ ਨਜ਼ਰ ਆ ਰਹੀ ਹੈ।  ਹੁਣ ਤੱਕ ਬਲਾਕ ਸ਼ੇਰਪੁਰ ਵਿਚ ਸਿਰਫ 12 ਉਮੀਦਵਾਰਾਂ ਨੇ ਹੀ ਆਪਣੇ ਕਾਗਜ਼ ਦਾਖ਼ਲ ਕਰਵਾਏ ਹਨ। ਸਭ ਤੋਂ ਵੱਧ ਨਾਮਜ਼ਾਦਗੀਆਂ ਆਜ਼ਾਦ ਉਮੀਦਵਾਰਾਂ ਵਲੋਂ ਦਾਖ਼ਲ ਹੋਈਆਂ ਹਨ, ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਵਧੀਆ ਹਿਸੇਦਾਰੀ ਦਰਜ ਕਰਵਾਈ ਹੈ। 

 

ਦਾਖ਼ਲ ਕੀਤੀਆਂ ਨਾਮਜ਼ਾਦਗੀਆਂ ਵਿਚ ਪਿੰਡ ਬੜੀ ਤੋਂ 3, ਖੇੜੀ ਤੋਂ 1, ਸ਼ੇਰਪੁਰ ਤੋਂ 1, ਸਲੇਮਪੁਰ ਤੋਂ 1, ਬਾਲੀਆਂ ਤੋਂ 2, ਕਾਤਰੋ ਤੋਂ 1, ਮੂਲੋਵਾਲ ਤੋਂ 1 ਅਤੇ ਈਨਾ ਬਾਜਵਾ ਤੋਂ 2 ਉਮੀਦਵਾਰਾਂ ਨੇ ਫਾਰਮ ਜਮ੍ਹਾਂ ਕਰਵਾਏ ਹਨ।
ਜ਼ਿਕਰਯੋਗ ਹੈ ਕਿ ਸਤਾਧਾਰੀ ਧਿਰ ਸਮੇਤ ਵੱਖ–ਵੱਖ ਰਾਜਨੀਤਿਕ ਪਾਰਟੀਆਂ ਪਿੰਡਾਂ ਵਿਚ ਆਪਣੇ ਉਮੀਦਵਾਰ ਤਿਆਰ ਕਰਨ ਲਈ ਘਰ-ਘਰ ਸੰਪਰਕ ਕਰ ਰਹੀਆਂ ਹਨ। ਪਰ ਲੋਕਾਂ ਵਿਚ ਇਨ੍ਹਾਂ ਚੋਣਾਂ ਪ੍ਰਤੀ ਖਾਸ ਉਤਸਾਹ ਨਹੀਂ ਦੇਖਣ ਨੂੰ ਮਿਲ ਰਿਹਾ, ਜਿਸ ਕਾਰਨ ਪਾਰਟੀਆਂ ਨੂੰ ਉਮੀਦਵਾਰ ਲੱਭਣ ਵਿਚ ਵੀ ਮੁਸ਼ਕਿਲਾਂ ਪੈ ਰਹੀਆਂ ਹਨ।


ਚੋਣ ਤਾਰੀਖ਼ ਨੇੜੇ ਆਉਣ ਨਾਲ ਅਗਲੇ 24 ਘੰਟਿਆਂ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਦੇਰ ਨਾਲ ਹੀ ਸਿਆਸੀ ਗਤੀਵਿਧੀਆਂ ਤੇਜ਼ ਹੋਣ ਦੀ ਉਮੀਦ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ