ਪ੍ਰਵਾਸੀ ਮਜ਼ਦੂਰ ਦੇ ਭੇਦਭਰੀ ਹਾਲਤ ਵਿਚ ਮੌਤ
ਕਪੂਰਥਲਾ, 3 ਦਸੰਬਰ (ਅਮਨਜੋਤ ਸਿੰਘ ਵਾਲੀਆ) - ਸ਼ੇਖੂਪੁਰ ਵਿਖੇ ਇਕ ਪ੍ਰਵਾਸੀ ਮਜ਼ਦੂਰ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਮਰਜੈਂਸੀ ਵਾਰਡ ਵਿਚ ਤਾਇਨਾਤ ਡਿਊਟੀ ਡਾ. ਕਰਨ ਨੇ ਦੱਸਿਆ ਕਿ ਸੁਰਜੀਤ ਕੁਮਾਰ ਮਿਸ਼ਰਾ ਪੁੱਤਰ ਸ਼ਿਆਮ ਦੇਵ ਮਿਸ਼ਰਾ ਵਾਸੀ ਸ਼ੇਖੂਪੁਰ ਜੋ ਕਿ ਖੇਤਾਂ ਵਿਚ ਲੇਬਰ ਦਾ ਕੰਮ ਕਰਦਾ ਸੀ, ਨੂੰ ਉਸ ਦੇ ਸਾਥੀ ਸਿਵਲ ਹਸਪਤਾਲ ਵਿਚ ਬੇਹੋਸ਼ੀ ਦੀ ਹਾਲਤ ਵਿਚ ਲੈ ਕੇ ਆਏ ਸਨ । ਜਦੋਂ ਉਸਦੀ ਜਾਂਚ ਕੀਤੀ ਗਈ ਤਾਂ ਉਸ ਦੀ ਮੌਤ ਹੋ ਚੁੱਕੀ ਸੀ । ਉਸ ਦੇ ਸਾਥੀਆਂ ਨੇ ਦੱਸਿਆ ਕਿ ਸੁਰਜੀਤ ਕੁਮਾਰ ਮਿਸ਼ਰਾ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸੋ ਗਿਆ ਸੀ, ਪਰ ਜਦੋਂ ਸਵੇਰੇ ਉਸਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਉੱਠਿਆ । ਮਿ੍ਤਕ ਵਿਅਕਤੀ ਦੀ ਲਾਸ਼ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਗਿਆ ਹੈ ਤੇ ਇਸ ਸੰਬੰਧੀ ਸੰਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
;
;
;
;
;
;
;
;