JALANDHAR WEATHER

ਪੑਵਾਸੀ ਨੋਜਵਾਨ ਦੀ ਲਾਸ਼ ਮਿਲੀ

ਮਾਛੀਵਾੜਾ ਸਾਹਿਬ (ਲੁਧਿਆਣਾ) 31 ਅਕਤੂਬਰ (ਮਨੋਜ ਕੁਮਾਰ) - ਕਰੀਬ ਚਾਰ ਦਿਨ ਪਹਿਲਾਂ ਗੜੀ ਪੁੱਲ ਲਾਗੇ ਸਰਹਿੰਦ ਨਹਿਰ 'ਤੇ ਚੱਲੇ ਛੱਠ ਪੂਜਾ ਦਾ ਤਿਉਹਾਰ ਦੇਖਣ ਆਏ ਪਿੰਡ ਚਹਿਲਾ ਨਿਵਾਸੀ 20 ਸਾਲਾ ਪੑਵਾਸੀ ਬਿਹਾਰੀ ਨੋਜਵਾਨ ਹੀਰਾ ਲਾਲ ਪੁੱਤਰ ਅਖਿਲੇਸ਼ ਕੁਮਾਰ ਦੀ ਲਾਸ਼ ਸਰਹਿੰਦ ਨਹਿਰ ਵਿਚੋਂ ਅੱਜ ਸਵੇਰੇ ਮਿਲੀ।
ਪੁਲਿਸ ਨੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਉਸ ਦੀ ਪਹਿਚਾਣ ਕਰਵਾ ਲਈ ਹੈ। ਮਿੑਤਕ ਨੋਜਵਾਨ ਹੀਰਾ ਲਾਲ ਦੇ ਰਿਸ਼ਤੇਦਾਰ ਰਾਮਦੇਵ ਮੰਡਲ ਨੇ ਦੱਸਿਆ ਕਿ ਇਹ ਆਪਣੇ ਹੋਰਨਾਂ ਸਾਥੀਆਂ ਨਾਲ ਛੱਠ ਪੂਜਾ ਦਾ ਪੑੋਗਰਾਮ ਦੇਖਣ ਆਇਆ ਸੀ ਤੇ ਉਸ ਰਾਤ ਕਰੀਬ 9 ਵਜੇ ਤੱਕ ਇਸ ਨੂੰ ਸਮਾਗਮ ਵਿਚ ਦੇਖਿਆ ਗਿਆ। ਪਰ ਸਵੇਰੇ ਜਦੋਂ ਕਾਫੀ ਸਮੇ ਬਾਅਦ ਵੀ ਇਹ ਆਪਣੇ ਘਰ ਪਿੰਡ ਚਹਿਲਾ ਨਾ ਪੁੱਜਾ ਤਾਂ ਉਸ ਦੀ ਭਾਲ ਕੀਤੀ, ਪਰ ਕੁਝ ਪਤਾ ਨਹੀ ਚੱਲਿਆ। ਇਸ ਦੀ ਸੂਚਨਾ ਮਾਛੀਵਾੜਾ ਪੁਲਿਸ ਨੂੰ ਦਿੱਤੀ ਗਈ ਤੇ ਅੱਜ ਸਵੇਰੇ ਪੁਲਿਸ ਨੇ ਇਸ ਦੀ ਲਾਸ਼ ਮਿਲਣ ਦੀ ਇਤਲਾਹ ਦਿੱਤੀ। ਜਾਂਚ ਅਧਿਕਾਰੀ ਸੰਜੀਵ ਕੁਮਾਰ ਅਨੁਸਾਰ ਇਸ ਮਾਮਲੇ ਵਿਚ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ