ਮੇਰੀ ਕੋਈ ਵੀ ਟਿੱਪਣੀ ਮਹਿੰਦਰ ਕੌਰ ਪ੍ਰਤੀ ਨਿਸ਼ਾਨਾ ਨਹੀਂ ਸੀ - ਕੰਗਨਾ ਰਣੌਤ
ਬਠਿੰਡਾ, 27 ਅਕਤੂਬਰ - ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦਾ ਕਹਿਣਾ ਹੈ, "ਇਹ ਵਿਵਾਦ ਬਹੁਤ ਜ਼ਿਆਦਾ ਭੜਕ ਗਿਆ ਹੈ। ਮੈਂ ਮਹਿੰਦਰ ਕੌਰ ਦੇ ਪਤੀ ਨਾਲ ਵੀ ਗੱਲ ਕੀਤੀ ਹੈ। ਮੇਰੀ ਕੋਈ ਵੀ ਟਿੱਪਣੀ ਮਹਿੰਦਰ ਕੌਰ ਪ੍ਰਤੀ ਨਿਸ਼ਾਨਾ ਨਹੀਂ ਸੀ। ਜੇਕਰ ਤੁਸੀਂ ਮਾਮਲੇ ਦਾ ਅਧਿਐਨ ਕਰੋ, ਤਾਂ ਮੈਂ ਇਕ ਮੀਮ 'ਤੇ ਟਿੱਪਣੀ ਕੀਤੀ ਸੀ ਜਿਸ ਵਿਚ ਵੱਖ-ਵੱਖ ਵਿਰੋਧ ਪ੍ਰਦਰਸ਼ਨਾਂ ਦੀਆਂ ਕੁਝ ਔਰਤਾਂ ਦਿਖਾਈਆਂ ਗਈਆਂ ਸਨ। ਇਹ ਵਿਵਾਦ ਲੋਕਾਂ ਨੂੰ ਭੜਕਾਉਣ, ਰਾਜਨੀਤੀ ਨੂੰ ਇਕ ਨਵੇਂ ਪੱਧਰ 'ਤੇ ਲਿਜਾਣ ਅਤੇ ਪੰਜਾਬ ਨਾਲ ਮੇਰੇ ਰਿਸ਼ਤੇ ਨੂੰ ਤਬਾਹ ਕਰਨ ਲਈ ਬਣਾਇਆ ਗਿਆ ਸੀ..."।
;
;
;
;
;
;