JALANDHAR WEATHER

ਝੋਨੇ ਦੀ ਢੋਆ ਢੁਆਈ ਨਾ ਹੋਣ ਕਾਰਨ ਆੜਤੀਆਂ, ਮਜ਼ਦੂਰਾਂ, ਕਿਸਾਨਾਂ ਤੇ ਟਰੱਕ ਆਪ੍ਰੇਟਰਾਂ ਵਲੋਂ ਚੱਕਾ ਜਾਮ

ਘੁਮਾਣ, (ਗੁਰਦਾਸਪੁਰ), 27 ਅਕਤੂਬਰ (ਬੰਮਰਾਹ)- ਪਿਛਲੇ ਦੋ ਤਿੰਨ ਦਿਨਾਂ ਤੋਂ ਗੁਰਦਾਸਪੁਰ ਜ਼ਿਲ੍ਹੇ ਦੀਆਂ ਸਾਰੀਆਂ ਦਾਣਾ ਮੰਡੀਆਂ ਵਿਚ ਝੋਨੇ ਦੀ ਢੋਆ ਢੁਆਈ ਦਾ ਕੰਮ ਬੰਦ ਹੋਣ ਕਾਰਨ ਕਿਸਾਨਾਂ, ਮਜ਼ਦੂਰਾਂ, ਆੜਤੀਆਂ ਤੇ ਟਰੱਕ ਆਪ੍ਰੇਟਰਾਂ ਵਿਚ ਹਾਹਾਕਾਰ ਮਚੀ ਹੈ। ਝੋਨੇ ਦੀ ਖਰੀਦ ਤੇ ਝੋਨੇ ਦੀ ਚੁਕਾਈ ਬੰਦ ਹੋਣ ਕਾਰਨ ਦਾਣਾ ਮੰਡੀਆਂ ਦੇ ਹਾਲਾਤ ਵਿਗੜ ਚੁੱਕੇ ਹਨ, ਜਿਸ ਨੂੰ ਲੈ ਕੇ ਆੜਤੀਆਂ , ਮਜ਼ਦੂਰਾਂ , ਕਿਸਾਨਾਂ ਤੇ ਟਰੱਕ ਆਪ੍ਰੇਟਰਾਂ ਵਲੋਂ ਨੈਸ਼ਨਲ ਹਾਈਵੇ 503 ਏ ਅੰਮ੍ਰਿਤਸਰ ਤੋਂ ਸ੍ਰੀ ਹਰਗੋਬਿੰਦਪੁਰ ਨੂੰ ਝੋਨੇ ਨਾਲ ਭਰੇ ਤੇ ਖਾਲੀ ਟਰੱਕ ਲਗਾ ਕੇ ਬੰਦ ਕਰਕੇ ਚੱਕਾ ਜਾਮ ਕਰ ਦਿੱਤਾ ਹੈ, ਜਿਸ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ।

ਆੜਤੀਆਂ, ਕਿਸਾਨਾਂ ਤੇ ਟਰੱਕ ਆਪ੍ਰੇਟਰਾਂ ਦੀ ਮੰਗ ਹੈ ਕਿ ਜਲਦੀ ਤੋਂ ਜਲਦੀ ਝੋਨੇ ਨਾਲ ਭਰੀਆਂ ਗੱਡੀਆਂ ਦੇ ਗੇਟ ਪਾਸ ਕੱਟ ਕੇ ਦਿੱਤੇ ਜਾਣ ਤਾਂ ਜੋ ਸਰਕਾਰ ਵਲੋਂ ਜਾਰੀ ਕੀਤੇ ਗਏ ਰਿਲੀਜ਼ ਆਰਡਰ ਅਨੁਸਾਰ ਝੋਨੇ ਦੀ ਲਿਫ਼ਟਿੰਗ ਹੋ ਸਕੇ। ਆਗੂਆਂ ਨੇ ਕਿਹਾ ਕਿ ਜੇਕਰ ਝੋਨੇ ਦੀ ਲਿਫਟਿੰਗ ਜਲਦੀ ਨਾ ਹੋਈ ਤਾਂ ਕਿਸਾਨਾਂ ਦੇ ਨਾਲ ਨਾਲ ਆੜ੍ਹਤੀਆਂ, ਮਜ਼ਦੂਰਾਂ ਤੇ ਟਰੱਕ ਆਪ੍ਰੇਟਰਾਂ ਦਾ ਵੱਡਾ ਵਿੱਤੀ ਨੁਕਸਾਨ ਹੋਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ