ਮਜੀਠਾ ਹਲਕੇ ਵਿਚ ਭਾਜਪਾ ਨੂੰ ਮਿਲਿਆ ਵੱਡਾ ਹੁਲਾਰਾ: ਸਾਬਕਾ ਮੈਂਬਰਾਂ ਸਮੇਤ ਦਰਜਨਾਂ ਪਰਿਵਾਰ ਭਾਜਪਾ 'ਚ ਸ਼ਾਮਿਲ
ਮਜੀਠਾ, 27 ਅਕਤੂਬਰ( ਜਗਤਾਰ ਸਿੰਘ ਸਹਿਮੀ )- ਮਜੀਠਾ ਵਿਧਾਨ ਸਭਾ ਹਲਕੇ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਉਸ ਵਕਤ ਮਜ਼ਬੂਤੀ ਮਿਲੀ, ਜਦੋ ਪਿੰਡ ਮਰੜੀ ਕਲਾਂ ਵਿਚ ਹਲਕਾ ਇੰਚਾਰਜ ਪ੍ਰਦੀਪ ਸਿੰਘ ਭੁੱਲਰ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਲੰਬੇ ਸਮੇਂ ਤੋਂ ਮੈਂਬਰ ਰਹੇ ਵੀਰ ਸਿੰਘ ਅਤੇ ਫ਼ਤਹਿ ਸਿੰਘ ਨੇ ਆਪਣੇ ਸਾਥੀਆਂ ਸਮੇਤ ਭਾਜਪਾ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ 30 ਤੋਂ ਵੱਧ ਪੁਰਸ਼ ਅਤੇ ਔਰਤਾਂ ਨੇ ਭਾਜਪਾ ਦਾ ਝੰਡਾ ਫੜਿਆ। ਪ੍ਰਦੀਪ ਸਿੰਘ ਭੁੱਲਰ ਨੇ ਸ਼ਮੂਲੀਅਤ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀਆਂ ਕਿਸਾਨ-ਅਨੁਕੂਲ ਨੀਤੀਆਂ ਨੇ ਖੇਤੀਬਾੜੀ ਖੇਤਰ ਵਿਚ ਨਵੀਂ ਕ੍ਰਾਂਤੀ ਲਿਆਂਦੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਖੇਤੀਬਾੜੀ ਸਿੰਚਾਈ ਯੋਜਨਾ, ਮਿੱਟੀ ਸਿਹਤ ਕਾਰਡ, ਕਿਸਾਨਾਂ ਲਈ ਸਸਤੀਆਂ ਖਾਦਾਂ ਅਤੇ ਕਰਜ਼ਾ ਮੁਆਫ਼ੀ ਵਰਗੀਆਂ ਯੋਜਨਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਸੁਸ਼ਾਸਨ ਦਾ ਨਵਾਂ ਯੁੱਗ ਸ਼ੁਰੂ ਕੀਤਾ ਹੈ।
ਉਨ੍ਹਾਂ 'ਮੇਕ ਇਨ ਇੰਡੀਆ', 'ਸਕਿੱਲ ਇੰਡੀਆ', 'ਡਿਜੀਟਲ ਇੰਡੀਆ', 'ਆਦਰਸ਼ ਗ੍ਰਾਮ ਯੋਜਨਾ', 'ਸਵੱਛ ਭਾਰਤ ਅਭਿਆਨ', 'ਯੋਗ ਮਿਸ਼ਨ', 'ਜਨ ਧਨ ਯੋਜਨਾ', 'ਬੇਟੀ ਬਚਾਓ ਬੇਟੀ ਪੜ੍ਹਾਓ', 'ਸੁਕੰਨਿਆ ਸਮ੍ਰਿਧੀ ਯੋਜਨਾ', 'ਅੰਮ੍ਰਿਤ ਮਿਸ਼ਨ', 'ਦੀਨਦਿਆਲ ਗ੍ਰਾਮ ਜਯੋਤੀ ਯੋਜਨਾ' ਅਤੇ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ 'ਆਯੁਸ਼ਮਾਨ ਭਾਰਤ' ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਭਾਰਤ ਨੂੰ ਆਧੁਨਿਕ ਬਣਾਇਆ ਹੈ। ਉਨ੍ਹਾਂ ਸਮਾਜਿਕ ਸੁਰੱਖਿਆ ਯੋਜਨਾ ਨੂੰ ਵੀ ਲੋਕ ਭਲਾਈ ਦਾ ਵੱਡਾ ਤੋਹਫ਼ਾ ਦੱਸਿਆ। ਨਵੇਂ ਸ਼ਾਮਿਲ ਹੋਏ ਮੈਂਬਰਾਂ ਵਿਚ ਤਰਸੇਮ ਸਿੰਘ, ਲਵਪ੍ਰੀਤ ਸਿੰਘ, ਕੇਹਰ ਸਿੰਘ, ਇਕਬਾਲ ਸਿੰਘ, ਜਸਪ੍ਰੀਤ ਕੌਰ, ਪਿੰਕੀ, ਕੁਲਵਿੰਦਰ ਕੌਰ ਅਤੇ ਲਖਵਿੰਦਰ ਸਿੰਘ ਮੁੱਖ ਸਨ। ਪ੍ਰਦੀਪ ਸਿੰਘ ਭੁੱਲਰ ਨੇ ਨਵੇਂ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਭਾਜਪਾ ਮਜੀਠਾ ਹਲਕੇ ਦੇ ਵਿਕਾਸ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰੇਗੀ।
;
;
;
;
;
;