ਆਸਟ੍ਰੇਲੀਆ ਨੇ ਦੂਜੇ ਇਕ ਦਿਨਾ ਮੈਚ 'ਚ ਭਾਰਤ ਨੂੰ 2 ਵਿਕਟਾਂ ਨਾਲ ਹਰਾਇਆ, ਲੜੀ ਜਿੱਤੀ

ਐਡੀਲੇਡ, 23 ਅਕਤੂਬਰ-ਐਡੀਲੇਡ ਵਿਚ ਖੇਡੇ ਜਾ ਰਹੇ ਦੂਜੇ ਇਕ ਦਿਨਾ ਮੈਚ ਵਿਚ ਭਾਰਤ ਨੇ ਆਸਟ੍ਰੇਲੀਆ ਨੂੰ 265 ਦੌੜਾਂ ਦਾ ਟੀਚਾ ਦਿੱਤਾ ਸੀ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਨੇ ਦੂਜਾ ਇਕ ਦਿਨਾ ਮੈਚ ਜਿੱਤ ਕੇ ਲੜੀ ਆਪਣੇ ਨਾਂਅ ਕਰ ਲਈ ਹੈ ਤੇ ਭਾਰਤ ਨੂੰ 2 ਵਿਕਟਾਂ ਨਾਲ ਹਰਾ ਦਿੱਤਾ ਹੈ। ਹੁਣ ਲੜੀ ਵਿਚ ਆਸਟ੍ਰੇਲੀਆ ਨੇ 2-0 ਦੀ ਲੀਡ ਲੈ ਲਈ ਹੈ। 47ਵੇਂ ਓਵਰ ਵਿਚ ਹੀ ਆਸਟ੍ਰੇਲੀਆ ਨੇ 265 ਦੌੜਾਂ 8 ਵਿਕਟਾਂ ਦੇ ਨੁਕਸਾਨ ਉਤੇ ਬਣਾ ਲਈਆਂ।