ਮਹਿਲਾ ਵਿਸ਼ਵ ਕੱਪ : ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤਾ 325 ਦੌੜਾਂ ਦਾ ਟੀਚਾ

ਨਵੀਂ ਮੁੰਬਈ, 23 ਅਕਤੂਬਰ-ਮਹਿਲਾ ਵਿਸ਼ਵ ਕੱਪ 2025 ਵਿਚ ਅੱਜ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਮੈਚ ਹੋ ਰਿਹਾ ਹੈ। ਦੱਸਣਯੋਗ ਹੈ ਕਿ ਭਾਰਤ ਨੇ ਅੱਜ ਦੇ ਮੈਚ ਵਿਚ 340 ਦੌੜਾਂ 3 ਵਿਕਟਾਂ ਦੇ ਨੁਕਸਾਨ ਉਤੇ ਬਣਾਈਆਂ ਹਨ। ਮੈਚ ਵਿਚ ਵਾਰ-ਵਾਰ ਮੀਂਹ ਪੈਂਦਾ ਰਿਹਾ ਤੇ ਭਾਰਤ 49 ਓਵਰ ਹੀ ਖੇਡ ਸਕਿਆ। ਮੀਂਹ ਦੇ ਚੱਲਦਿਆਂ ਨਿਊਜ਼ੀਲੈਂਡ ਨੂੰ DLS ਵਿਧੀ ਰਾਹੀਂ 44 ਓਵਰਾਂ ਵਿਚ 325 ਦੌੜਾਂ ਦਾ ਟੀਚਾ ਦਿੱਤਾ ਗਿਆ। ਮੰਧਾਨਾ ਅਤੇ ਪ੍ਰਤੀਕਾ ਨੇ ਸੈਂਕੜੇ ਲਗਾਏ ਹਨ।